Menu

ਅਕਸ਼ੈ ਦੀ ਫਿਲਮ ‘ਟਾਇਲਟ: ਏਕ ਪ੍ਰੇਮ ਕਥਾ’ ਦੇ ਟ੍ਰੇਲਰ ‘ਤੇ ਜਾਣੋ ਕੀ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ

ਨਵੀਂ ਦਿੱਲੀ—ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਟਾਇਲਟ ਏਕ ਪ੍ਰੇਮ ਕਥਾ’ ਦਾ ਟ੍ਰੇਲਰ ਐਤਵਾਰ ਨੂੰ ਲਾਂਚ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਾਇਲਟ ਦਾ ਟ੍ਰੇਲਰ ਦੇਖਿਆ ਅਤੇ ਇਸ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਲਮ ‘ਚ ਸਵੱਛਤਾ ਨੂੰ ਬੜਾਵਾ ਦੇਣ ਦਾ ਪ੍ਰੰਸ਼ਸਾਯੋਗ ਕੰਮ ਹੈ। ਅਕਸ਼ੈ ਨੇ ਸੋਸ਼ਲ ਮੀਡੀਆ ਟਵਿੱਟਰ ‘ਤੇ ਫਿਲਮ ਦਾ ਟ੍ਰੇਲਰ ਸਾਂਝਾ ਕੀਤਾ, ਜਿਸ ਦੇ ਬਾਅਦ ਮੋਦੀ ਨੇ ਟਵਿੱਟਰ ‘ਤੇ ਲਿਖਿਆ, ਇਹ ਸਵੱਛਤਾ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦੀ ਵਧੀਆ ਕੋਸ਼ਿਸ਼ ਹੈ। ਸਵੱਛ ਭਾਰਤ ਬਣਾਉਣ ਦੇ ਲਈ 125 ਕਰੋੜ ਭਾਰਤੀਆਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ।