Menu

ਅਟਵਾਲ ਮੁੱਦੇ ‘ਤੇ ਪਹਿਲੀ ਵਾਰ ਸਾਹਮਣੇ ਆਇਆ ਪੀ. ਐੱਮ. ਟਰੂਡੋ ਦੀ ਪਤਨੀ ਸੋਫੀ ਦਾ ਬਿਆਨ

nobanner

ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਇਸ ਦੌਰੇ ਦੌਰਾਨ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਦੀ ਇਕ ਤਸਵੀਰ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨਾਲ ਸਾਹਮਣੇ ਆਈ ਸੀ, ਜਿਸ ਮਗਰੋਂ ਮਾਮਲਾ ਸੁਰਖੀਆਂ ‘ਚ ਆ ਗਿਆ ਸੀ। ਇਹ ਤਸਵੀਰ ਮੁੰਬਈ ‘ਚ ਇਕ ਪਾਰਟੀ ਦੌਰਾਨ ਖਿੱਚੀ ਗਈ ਸੀ। ਇਸ ਦੇ ਨਾਲ ਹੀ ਇਹ ਵੀ ਖਬਰ ਮਿਲੀ ਸੀ ਕਿ ਜਸਪਾਲ ਨੂੰ ਟਰੂਡੋ ਲਈ ਰੱਖੀ ਗਈ ਰਸਮੀ ਡਿਨਰ ਪਾਰਟੀ ‘ਚ ਸੱਦਾ ਭੇਜਿਆ ਗਿਆ ਸੀ, ਜੋ ਦਿੱਲੀ ‘ਚ ਹੋਣੀ ਸੀ। ਹਾਲਾਂਕਿ ਬਾਅਦ ‘ਚ ਇਹ ਸੱਦਾ ਰੱਦ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਤੇ ਟਰੂਡੋ ਦੇ ਵਿਰੁੱਧ ਬਹੁਤ ਸਾਰੇ ਸਵਾਲ ਖੜ੍ਹੇ ਹੋਏ ਹਨ। ਟਰੂਡੋ ਦੀ ਪਤਨੀ ਸੋਫੀ ਨੇ ਇਸ ਮੁੱਦੇ ‘ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਜਦ ਉਸ ਨੂੰ ਅਟਵਾਲ ਦੀ ਹਕੀਕਤ ਬਾਰੇ ਪਤਾ ਲੱਗਾ ਤਾਂ ਉਸ ਨੂੰ ਝਟਕਾ ਲੱਗਾ, ਉਹ ਇਸ ਸੱਚ ਨੂੰ ਜਾਣ ਕੇ ਹੈਰਾਨ ਹੈ।

ਸੋਫੀ ਨੇ ਕਿਹਾ,”ਮੈਂ ਅਟਵਾਲ ਨੂੰ ਪਹਿਲੀ ਵਾਰ ਮੁੰਬਈ ‘ਚ ਇਕ ਪਾਰਟੀ ਦੌਰਾਨ ਮਿਲੀ ਸੀ। ਜਦੋਂ ਅਸੀਂ ਤਸਵੀਰ ਖਿਚਵਾਉਣ ਲਈ ਖੜ੍ਹੇ ਹੁੰਦੇ ਹਾਂ ਤੇ ਜਾਂ ਫਿਰ ਲੋਕ ਆ ਕੇ ਤਸਵੀਰ ਖਿਚਵਾਉਣ ਲਈ ਆਖਦੇ ਹਨ ਤਾਂ ਉਦੋਂ ਅਸੀਂ ਖੁਦ ਨੂੰ ਇਹ ਯਾਦ ਕਰਵਾਉਂਦੇ ਹਾਂ ਕਿ ਇਹ ਪਲ ਉਨ੍ਹਾਂ ਦੇ ਅਤੇ ਸਾਡੇ ਹਨ ਕਿਉਂਕਿ ਉਹ ਲੋਕ ਸਾਡੇ ਵਿੱਚ ਆਪਣਾ ਯਕੀਨ ਤੇ ਭਰੋਸਾ ਪ੍ਰਗਟਾਉਂਦੇ ਹਨ।.. ਇਹੋ ਕਾਰਨ ਹੈ ਕਿ ਉਸ ਸਮੇਂ ਅਸੀਂ ਖੁਸ਼ੀ-ਖੁਸ਼ੀ ਉਨ੍ਹਾਂ ਨਾਲ ਤਸਵੀਰ ਖਿਚਵਾ ਲੈਂਦੇ ਹਾਂ, ਪਰ ਕਈ ਵਾਰੀ ਇਹੋ ਜਿਹਾ ਵੱਡਾ ਝਟਕਾ ਵੀ ਲੱਗਦਾ ਹੈ। ਇਹ ਹੀ ਜ਼ਿੰਦਗੀ ਹੈ, ਠੀਕ ਹੈ ਨਾ?”

ਤੁਹਾਨੂੰ ਦੱਸ ਦਈਏ ਕਿ ਜਸਪਾਲ ਅਟਵਾਲ ਨੇ 1986 ‘ਚ ਭਾਰਤ ਦੇ ਕੈਬਨਿਟ ਮੰਤਰੀ ਮਲਕੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਨੇ ਆਪਣਾ ਜ਼ੁਰਮ ਕਬੂਲ ਵੀ ਕਰ ਲਿਆ ਸੀ।