World

ਅਪਾਹਜ਼ ਭਿਖਾਰਨ ਦੇ ਖਾਤੇ ‘ਚ ਸਨ 9 ਕਰੋੜ ਰੁਪਏ, ਮੌਤ ਮਗਰੋਂ ਹੋਇਆ ਖੁਲਾਸਾ

ਬੇਰੁੱਤ — ਦੁਨੀਆ ਵਿਚ ਹਜ਼ਾਰਾਂ ਭਿਖਾਰੀ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਭਿਖਾਰਨ ਬਾਰੇ ਦੱਸ ਰਹੇ ਹਾਂ, ਜੋ ਸ਼ਾਇਦ ਦੁਨੀਆ ਦੀ ਇਕ ਅਮੀਰ ਭਿਖਾਰਨ ਸੀ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਸਰੀਰਕ ਰੂਪ ਵਿਚ ਅਸਮਰੱਥ ਇਸ ਭਿਖਾਰਨ ਦੇ ਬੈਂਕ ਵਿਚ ਇਕ ਮਿਲੀਅਨ ਪੌਂਡ (9 ਕਰੋੜ ਰੁਪਏ) ਤੋਂ ਜ਼ਿਆਦਾ ਦੀ ਰਾਸ਼ੀ ਜਮਾ ਸੀ।
ਉਸ ਨੂੰ ਦਾਨ ਦੇਣ ਵਾਲੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਰਿਹਾ। ਇੰਨਾ ਹੀ ਨਹੀਂ ਉਸ ਦੇ ਘਰੋਂ ਮਿਲੇ ਦੋ ਬੈਗਾਂ ਵਿਚੋਂ 2,457 ਪੌਂਡ (2 ਲੱਖ 24 ਹਜ਼ਾਰ 175 ਰੁਪਏ) ਵੀ ਮਿਲੇ।
ਪੁਲਸ ਨੇ ਦੱਸਿਆ ਕਿ ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਫਾਤਿਮਾ ਓਥਮਨ ਦੀ ਮੌਤ ਦੇ ਬਾਅਦ ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਇਹ ਖੁਲਾਸਾ ਹੋਇਆ। ਪੁਲਸ ਦੇ ਬੁਲਾਰਾ ਜੋਸੇਫ ਨੇ ਇਹ ਵੀ ਦੱਸਿਆ ਕਿ ਇੰਨੀ ਮਾਤਰਾ ਵਿਚ ਕੈਸ਼ ਦੇਖ ਕੇ ਉਹ ਵੀ ਹੈਰਾਨ ਸਨ। ਉਨ੍ਹਾਂ ਨੇ ਦੱਸਿਆ ਕਿ 52 ਸਾਲਾ ਫਾਤਿਮਾ ਦੀ ਮੌਤ ਵਿਚ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਹਾਲਾਂਕਿ ਉਸ ਦੇ ਘਰੋਂ ਮਿਲਿਆ ਕੈਸ਼ ਅਤੇ ਬੈਂਕ ਖਾਤੇ ਵਿਚ ਜਮਾਂ ਰਕਮ ਜ਼ਰੂਰ ਹੈਰਾਨ ਕਰ ਦੇਣ ਵਾਲੀ ਹੈ। ਫਾਤਿਮਾ ਨੂੰ ਜਾਨਣ ਵਾਲੇ ਸਥਾਨਕ ਲੋਕਾਂ ਵਿਚੋਂ ਜ਼ਿਆਦਾਤਰ ਉਸ ਨੂੰ ਪੈਸੇ ਅਤੇ ਖਾਣਾ ਦਿਆ ਕਰਦੇ ਸਨ। ਜਦੋਂ ਉਨ੍ਹਾਂ ਲੋਕਾਂ ਨੁੰ ਫਾਤਿਮਾ ਕੋਲੋਂ ਮਿਲੇ ਕੈਸ਼ ਦੇ ਬਾਰੇ ਵਿਚ ਪਤਾ ਚੱਲਿਆ ਤਾਂ ਉਹ ਵੀ ਹੈਰਾਨ ਰਹਿ ਗਏ।
ਇਕ ਦਿਆਲੂ ਲੇਬਨਾਨੀ ਫੌਜੀ ਨੇ ਫਾਤਿਮਾ ਨੂੰ ਜਦੋਂ ਹੱਥਾਂ-ਪੈਰਾਂ ਦੀ ਵਰਤੋਂ ਕਰਨ ਵਿਚ ਅਸਮਰੱਥ ਪਾਇਆ ਤਾਂ ਉਹ ਉਸ ਨੂੰ ਰੋਜ਼ਾਨਾ ਪਾਣੀ ਅਤੇ ਭੋਜਨ ਖਵਾ ਦਿਆ ਕਰਦਾ ਸੀ। ਇਸ ਸੰਬੰਧੀ ਤਸਵੀਰ ਵਾਇਰਲ ਹੋਣ ਮਗਰੋਂ ਫਾਤਿਮਾ ਇਕ ਸੈਲੀਬ੍ਰਿਟੀ ਬਣ ਗਈ ਸੀ। ਫੌਜੀ ਦੀ ਇਸ ‘ਰਹਿਮਦਿਲੀ ਅਤੇ ਮਨੁੱਖਤਾ’ ਲਈ ਉਸ ਦੇ ਕਮਾਂਡਰ ਨੇ ਉਸ ਦੀ ਤਾਰੀਫ ਵੀ ਕੀਤੀ ਸੀ। ਫਾਤਿਮਾ ਦੀ ਮੌਤ ਦੇ ਬਾਅਦ ਪੁਲਸ ਨੇ ਉੱਤਰੀ ਲੇਬਨਾਨ ਦੇ ਐੱਨ ਅਲ-ਜਹਾਬ ਸ਼ਹਿਰ ਵਿਚ ਉਸ ਦੇ ਪਰਿਵਾਰ ਨੂੰ ਟਰੈਕ ਕੀਤਾ। ਇਸ ਮਗਰੋਂ ਪਰਿਵਾਰ ਵਾਲਿਆਂ ਨੇ ਉਸ ਦੀ ਬੌਡੀ ਨੂੰ ਦਫਨਾ ਦਿੱਤਾ। ਫਾਤਿਮਾ ਦੇ ਪਰਿਵਾਰ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਹ ਇੰਨੀ ਅਮੀਰ ਸੀ। ਸਥਾਨਕ ਲੋਕਾਂ ਨੇ ਕਿਹਾ ਕਿ ਲੇਬਨਾਨੀ ਗ੍ਰਹਿ ਯੁੱਧ ਦੌਰਾਨ ਫਾਤਿਮਾ ਨੇ ਆਪਣੇ ਹੱਥ-ਪੈਰ ਗਵਾ ਦਿੱਤੇ ਸਨ।