World

ਅਫਗਾਨਿਸਤਾਨ : ਤਾਲਿਬਾਨ ਦੀ ਕੈਦ ‘ਚੋਂ 54 ਲੋਕ ਰਿਹਾਅ

ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੇ ਹੇਲਮੰਦ ਸੂਬੇ ਵਿਚ ਤਾਲਿਬਾਨ ਦੀ ਇਕ ਜੇਲ ਵਿਚੋਂ ਸੁਰੱਖਿਆ ਅਧਿਕਾਰੀ ਸਮੇਤ 54 ਲੋਕਾਂ ਨੂੰ ਰਿਹਾਅ ਕਰਵਾਇਆ ਗਿਆ ਹੈ। ਸੂਬਾਈ ਗਵਰਨਰ ਦੇ ਇਕ ਬੁਲਾਰੇ ਉਮਰ ਜਵਾਕ ਨੇ ਮੰਗਲਵਾਰ ਨੂੰ ਦੱਸਿਆ ਕਿ ਮੁਸਾ ਕਲਾ ਜ਼ਿਲੇ ਵਿਚ ਕੱਲ ਦੇਰ ਰਾਤ ਇਕ ਕਮਾਂਡੋ ਯੂਨਿਟ ਦੀ ਕਾਰਵਾਈ ਦੇ ਬਾਅਦ 54 ਲੋਕਾਂ ਨੂੰ ਰਿਹਾਅ ਕਰਵਾਇਆ ਗਿਆ। ਜਵਾਕ ਨੇ ਦੱਸਿਆ ਕਿ ਅੱਤਵਾਦੀਆਂ ਨੇ 32 ਆਮ ਨਾਗਰਿਕਾਂ, 16 ਪੁਲਸ ਕਰਚਮਾਰੀਆਂ, 4 ਫੌਜੀਆਂ ਅਤੇ ਫੌਜ ਦੇ ਦੋ ਡਾਕਟਰਾਂ ਨੂੰ ਬੰਧਕ ਬਣਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਹਾਲੇ ਇਲਾਕੇ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।