World

ਅਮਰੀਕਾ ‘ਚ 85 ਸਾਲ ਦੀ ਸਜ਼ਾ ਕੱਟ ਰਹੇ ਸ਼ਖਸ ਨੂੰ 10 ਸਾਲ ਬਾਅਦ ਹੀ ਮਿਲੀ ਰਿਹਾਈ

ਵਾਸ਼ਿੰਗਟਨ — ਅਮਰੀਕਾ ਦੇ ਵਰਜੀਨੀਆ ਸੂਬੇ ਦੇ ਇਕ ਨਾਗਰਿਕ ਨੂੰ ਅੱਤਵਾਦ ਦਾ ਸਮਰਥਨ ਕਰਨ ਦੇ ਦੋਸ਼ ਵਿਚ 85 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਰ ਕੁਝ ਅਜਿਹਾ ਹੋਇਆ ਕਿ ਉਸ ਨੂੰ ਸਿਰਫ 10 ਸਾਲ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ ਹੈ। ‘ਵਰਜੀਨੀਆ ਜਿਹਾਦ ਨੈੱਟਵਰਕ’ ਦੇ ਮੈਂਬਰ 45 ਸਾਲਾ ਸੈਫਉੱਲਾ ਚੈਪਮੈਨ ਉਸ ਸਮੇਂ 20 ਸਾਲ ਦਾ ਸੀ, ਜਦੋਂ ਉਹ ਉੱਤਰੀ ਵਰਜੀਨੀਆ ਵਿਚ ਅੱਤਵਾਦੀ ਸਮਰਥਕਾਂ ਵਿਚ ਸ਼ਾਮਲ ਹੋਇਆ ਸੀ। ਸਾਲ 2004 ਵਿਚ ਜਦੋਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਉਹ ਸਿਰਫ 31 ਸਾਲ ਦਾ ਸੀ।
ਹਿੰਸਕ ਅਪਰਾਧਾਂ ਲਈ ਅਮਰੀਕੀ ਸੁਪਰੀਮ ਕੋਰਟ ਦੇ ਨਵੇਂ ਨਿਯਮ ਮੁਤਾਬਕ ਅਮਰੀਕੀ ਜ਼ਿਲਾ ਜੱਜ ਲੀਓਨੀ ਬ੍ਰਿੰਕੇਮਾ ਨੇ ਚੈਪਮੈਨ ਦੀ ਰਿਹਾਈ ਦੇ ਆਦੇਸ਼ ਦਿੱਤੇ ਹਨ। ਅਮਰੀਕੀ ਸੁਪਰੀਮ ਕੋਰਟ ਦੇ ਨਵੇਂ ਨਿਯਮ ਮੁਤਾਬਕ ਲੰਬੀ ਮਿਆਦ ਦੀ ਸਜ਼ਾ ‘ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਕੈਪਮੈਨ ਦੇ ਵਕੀਲ ਮੁਤਾਬਕ ਅੱਤਵਾਦੀ ਗਤੀਵਿਧੀਆਂ ਵਿਚ ਚੈਪਮੈਨ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਸੀ। ਕੋਰਟ ਵਿਚ ਮਾਮਲੇ ਦੀ ਸੁਣਵਾਈ ਦੇ ਸਮੇਂ ਜੱਜ ਨੇ ਕਿਹਾ ਕਿ 85 ਸਾਲ ਦੀ ਸਜ਼ਾ ਚੈਪਮੈਨ ਦੀ ਉਮਰ ਸੀਮਾ ਤੋਂ ਜ਼ਿਆਦਾ ਹੈ। ਇਸ ਵਿਚਾਰ ਦੇ ਬਾਅਦ ਹੀ ਜੱਜ ਨੇ ਉਸ ਦੀ ਸਜ਼ਾ ਨੂੰ ਘਟਾ ਦਿੱਤਾ।
11 ਸਤੰਬਰ 2001 ਵਿਚ ਜਦੋਂ ਅਮਰੀਕਾ ਵਿਚ ਅੱਤਵਾਦੀ ਹਮਲਾ ਹੋਇਆ ਸੀ, ਉਦੋਂ ਚੈਪਮੈਨ ਪਾਕਿਸਤਾਨੀ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਵੱਲੋਂ ਚਲਾਏ ਜਾ ਰਹੇ ਟਰੇਨਿੰਗ ਕੈਂਪ ਵਿਚ ਸੀ। ਹਮਲਿਆਂ ਦੇ ਬਾਅਦ ਉਹ ਅਮਰੀਕਾ ਵਾਪਸ ਆ ਗਿਆ, ਪਰ ਉਸ ਦੇ ਬਾਅਦ ਵੀ ਉਹ ਪਾਕਿਸਤਾਨੀ ਅੱਤਵਾਦੀਆਂ ਦੇ ਸੰਪਰਕ ਵਿਚ ਸੀ। ਕੋਰਟ ਵਿਚ ਮੁਕੱਦਮੇ ਦੌਰਾਨ ਚੈਪਮੈਨ ਨੇ ਕਿਹਾ ਕਿ ਉਹ ਆਪਣੀ ਸਿਹਤ ਦੀ ਜਾਂਚ ਲਈ ਪਾਕਿਸਤਾਨ ਗਿਆ ਸੀ ਇਸ ਪਿੱਛੇ ਕੋਈ ਹੋਰ ਕਾਰਨ ਨਹੀਂ ਸੀ। ਚੈਪਮੈਨ ਦੇ ਵਕੀਲ ਨੇ ਕਿਹਾ ਕਿ ਉਹ ਆਪਣੇ ਕਲਾਇੰਟ ਦੀ ਰਿਹਾਈ ‘ਤੇ ਖੁਸ਼ ਹੈ। ਇਸ ਨਤੀਜੇ ਨੇ ਮੈਨੂੰ 14 ਸਾਲ ਦਾ ਇੰਤਜ਼ਾਰ ਕਰਵਾਇਆ। ਵਕੀਲ ਮੁਤਾਬਕ ਚੈਪਮੈਨ ਨੇ ਕਿਸੇ ਦਾ ਬੁਰਾ ਨਹੀਂ ਸੀ ਕੀਤਾ, ਇਹ ਕੇਸ ਦੀ ਗਲਤੀ ਸੀ। ਆਖਿਰਕਾਰ ਨਿਆਂ ਮਿਲਿਆ ਪਰ ਇਸ ਫੈਸਲੇ ਦੇ ਆਉਣ ਵਿਚ ਕਾਫੀ ਲੰਬਾ ਸਮਾਂ ਲੱਗਾ।