World

ਅਮਰੀਕਾ ਦੇ ਇਸ ਸ਼ਹਿਰ ‘ਚ ਬੀਤੇ 14 ਘੰਟਿਆਂ ਦੌਰਾਨ 44 ਲੋਕਾਂ ਨੂੰ ਮਾਰੀ ਗਈ ਗੋਲੀ

ਸ਼ਿਕਾਗੋ — ਅਮਰੀਕਾ ਦੇ ਸ਼ਿਕਾਗੋ ਸ਼ਹਿਰ ‘ਚ 14 ਘੰਟਿਆਂ ਦੇ ਅੰਦਰ 44 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ ‘ਚੋਂ 5 ਲੋਕਾਂ ਦੀ ਮੌਤ ਹੋ ਗਈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਐਤਵਾਰ ਰਾਤ 1:30 ਵਜੇ ਤੋਂ ਸ਼ੁਰੂਆਤੀ 3 ਘੰਟਿਆਂ ‘ਚ 10 ਘਟਵਨਾਵਾਂ ‘ਚ 30 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ 2 ਦੀ ਮੌਤ ਹੋ ਗਈ ਅਤੇ 14 ਘਟਨਾਵਾਂ ਨੂੰ ਬਾਅਦ ‘ਚ ਅੰਜ਼ਾਮ ਦਿੱਤਾ ਗਿਆ। ਸ਼ਿਕਾਗੋ ਪੁਲਸ ਦਾ ਆਖਣਾ ਹੈ ਕਿ ਇਸ ਸਾਲ ਅਜਿਹੀਆਂ ਹਿੰਸਕ ਘਟਨਾਵਾਂ ‘ਚ ਕਮੀ ਆਈ ਸੀ ਪਰ ਹਾਲ ਹੀ ਦੇ ਦਿਨਾਂ ‘ਚ ਅਜਿਹੀਆਂ ਘਟਨਾਵਾਂ ‘ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਸ਼ਿਕਾਗੋ ਪੁਲਸ ਵਿਭਾਗ ਦੇ ਪੈਟਰੋਲਿੰਗ ਡਵੀਜ਼ਨ ਦੇ ਚੀਫ ਫ੍ਰੇਡ ਵਾਲਰ ਨੇ ਆਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਜਿਸ ਪ੍ਰਕਾਰ ਇਨ੍ਹਾਂ ਘਟਨਾਵਾਂ ਦੇ ਰਿਕਾਰਡ ਸਾਹਮਣੇ ਆਏ ਹਨ ਉਹ ਹੈਰਾਨ ਕਰਨ ਵਾਲੇ ਹਨ।
ਇਸ ਘਟਨਾ ‘ਚ ਫ੍ਰੇਡ ਵਾਲਰ ਨੇ ਆਖਿਆ ਕਿ ਇਨ੍ਹਾਂ ਘਟਨਾਵਾਂ ‘ਚ ਅਣਜਾਣ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਿਕਾਗੋ ਦੀਆਂ ਸੜਕਾਂ ‘ਤੇ ਜਿਸ ਪ੍ਰਕਾਰ ਨਾਲ ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਉਹ ਮੰਨਣਯੋਗ ਨਹੀਂ ਹੈ। ਉਨ੍ਹਾਂ ਅੱਗੇ ਆਖਿਆ ਕਿ ਇਹ ਇਕ ਗੈਂਗਵਾਰ ਨਾਲ ਜੁੜਿਆ ਮਾਮਲਾ ਹੈ ਅਤੇ ਕੁਝ ਘਟਨਾਵਾਂ ਨੂੰ ਅਚਾਨਕ ਅੰਜ਼ਾਮ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਆਖਿਆ ਕਿ ਇਸ ਸਾਲ ਅਜਿਹੀਆਂ ਘਟਨਾਵਾਂ ‘ਚ 30 ਫੀਸਦੀ ਕਮੀ ਆਈ ਹੈ। ਸਥਾਨਕ ਮੀਡੀਆ ਮੁਤਾਬਕ ਐਤਵਾਰ ਦੇਰ ਰਾਤ ਜ਼ਿਆਦਾਤਰ ਘਟਨਾਵਾਂ ਸ਼ਹਿਰ ਦੇ ਪੱਛਮੀ ਇਲਾਕੇ ‘ਚ ਵਾਪਰੀਆਂ। ਦੱਸ ਦਈਏ ਕਿ 2016 ‘ਚ ਸ਼ਿਕਾਗੋ ‘ਚ ਸਭ ਤੋਂ ਵੱਧ ਹੱਤਿਆਵਾਂ ਹੋਈਆਂ ਸਨ।