Menu

ਅਮਰੀਕਾ ਦੇ ਟੈਕਸ ਸੁਧਾਰ ਬਿੱਲ ‘ਤੇ ਹੋਵੇਗੀ ਦੁਬਾਰਾ ਵੋਟਿੰਗ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਰੀਪਬਲਿਕਨ ਸੈਨੇਟਰ ਦੇ ਟੈਕਸ ਸੁਧਾਰ ਬਿੱਲ ‘ਤੇ ਬੁੱਧਵਾਰ ਨੂੰ ਦੁਬਾਰਾ ਵੋਟਿੰਗ ਹੋਵੇਗੀ। ਇਸ ਮਗਰੋਂ ਇਹ ਬਿੱਲ ਕਾਂਗਰਸ ਦੇ ਦੋਹਾਂ ਸਦਨਾਂ ਵਿਚ ਪਾਸ ਹੋ ਸਕਦਾ ਹੈ।
ਅਮਰੀਕੀ ਪ੍ਰਤੀਨਿਧੀ ਸਭਾ ਵੱਲੋਂ ਰੀਪਬਲਿਕਨ ਟੈਕਸ ਬਿੱਲ ਦੇ ਅਖੀਰੀ ਡਰਾਫਟ ਨੂੰ ਮਨਜ਼ੂਰੀ ਦੇਣ ਦੇ ਥੋੜ੍ਹ੍ਵੀ ਦੇਰ ਬਾਅਦ ਸੈਨੇਟ ਸੰਸਦੀ ਮੈਂਬਰਾਂ ਨੇ ਬਿੱਲ ਦੇ ਤਿੰਨ ਨਿਯਮਾਂ ਵਿਰੁੱਧ ਸਖਤ ਰਵੱਈਆ ਅਪਨਾਇਆ, ਜਿਸ ਕਾਰਨ ਸਦਨ ਵਿਚ ਬਿੱਲ ‘ਤੇ ਦੁਬਾਰਾ ਵੋਟਿੰਗ ਹੋਵੇਗੀ। ਸੈਨੇਟ ਵਿਚ ਬਿੱਲ ‘ਤੇ ਬਹਿਸ ਸ਼ੁਰੂ ਹੋਣ ਦੇ ਥੋੜ੍ਹੀ ਦੇਰ ਬਾਅਦ ਸਦਨ ਦੇ ਬਹੁਮਤ ਨੇਤਾ ਦੇ ਦਫਤਰ ਨੇ ਸੈਨੇਟ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਵੋਟਿੰਗ ਲਈ ਤਿਆਰੀ ਕਰਨ ਦੀ ਸਲਾਹ ਦਿੱਤੀ। ਸਦਨ ਵਿਚ ਬਿੱਲ ਦੇ ਦੁਬਾਰਾ ਪਾਸ ਹੋਣ ਮਗਰੋਂ ਦਸਤਖਤ ਲਈ ਇਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਭੇਜਿਆ ਜਾਵੇਗਾ।