Menu

ਅਮਰੀਕਾ ਨੇ ਪਾਕਿ ਸਾਹਮਣੇ ਰੱਖੀ ਫੌਜੀ ਸਹਾਇਤਾ ਬਹਾਲ ਕਰਨ ਦੀ ਸ਼ਰਤ

nobanner

ਵਾਸ਼ਿੰਗਟਨ— ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਨੂੰ ਰੋਕਣ ਤੋਂ ਬਾਅਦ ਹੁਣ ਅਮਰੀਕਾ ਨੇ ਇਸ ਨੂੰ ਬਹਾਲ ਕਰਨ ਦੀ ਸ਼ਰਤ ਰੱਖੀ ਹੈ। ਸੋਮਵਾਰ ਨੂੰ ਅਮਰੀਕੀ ਰੱਖਿਆ ਮੰਤਰਾਲੇ ਪੇਂਟਾਗਨ ਨੇ ਪਾਕਿਸਤਾਨ ਨੂੰ ਇਨ੍ਹਾਂ ਸ਼ਰਤਾਂ ਬਾਰੇ ਦੱਸਿਆ। ਪੇਂਟਾਗਨ ਦੇ ਬੁਲਾਰੇ ਕਰਨਲ ਰਾਬ ਮੈਨਿੰਗ ਨੇ ਕਿਹਾ, ‘ਸਾਡੀਆਂ ਉਮੀਦਾਂ ਸਪੱਸ਼ਟ ਹਨ, ਤਾਲਿਬਾਨ ਤੇ ਹੱਕਾਨੀ ਨੈੱਟਵਰਕ ਨੂੰ ਪਾਕਿਸਤਾਨ ਦੀ ਧਰਤੀ ‘ਤੇ ਪਨਾਹ ਨਹੀਂ ਮਿਲਣੀ ਚਾਹੀਦੀ।’ ਮੈਨਿੰਗ ਨੇ ਮੀਡੀਆ ਨੂੰ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਦੱਸ ਦਈਏ ਕਿ ਉਹ ਕਿਹੜੇ ਠੋਸ ਕਦਮ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ, ‘ਅੱਤਵਾਦੀ ਸੰਗਠਨਾਂ ਖਿਲਾਫ ਲੜਾਈ ‘ਚ ਅਸੀਂ ਬਗੈਰ ਕਿਸੇ ਭੇਦਭਾਅ ਦੇ ਪਾਕਿਸਤਾਨ ਨਾਲ ਖੜ੍ਹੇ ਹਾਂ। ਅਸੀਂ ਇਸ ਬਾਰੇ ਪਾਕਿਸਤਾਨ ਨਾਲ ਗੱਲਬਾਤ ਜਾਰੀ ਰਖਾਂਗੇ। ਦੱਸ ਦਈਏ ਕਿ ਅਮਰੀਕਾ ਵੱਲੋਂ ਪਾਕਿਸਤਾਨ ਦੀ ਫੌਜੀ ਮਦਦ ਰੋਕੇ ਜਾਣ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪਾਕਿਸਤਾਨ ਇਸ ਦੇ ਜਵਾਬ ‘ਚ ਅਫਗਾਨਿਸਤਾਨ ‘ਚ ਲੜ ਰਹੇ ਅਮਰੀਕਾ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਹੀਂ ਕਰਨ ਦੇਵੇਗਾ। ਇਨ੍ਹਾਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਪੇਂਟਾਗਨ ਦੇ ਬੁਲਾਰੇ ਮੈਨਿੰਗ ਨੇ ਕਿਹਾ, ‘ਸਾਨੂੰ ਪਾਕਿਸਤਾਨ ਵੱਲੋਂ ਅਜਿਹੀ ਕਾਰਵਾਈ ਦਾ ਕੋਈ ਸੰਕੇਤ ਨਹੀਂ ਦਿੱਖ ਰਿਹਾ ਹੈ।’

ਦੱਸ ਦਈਏ ਕਿ ਨਵੇਂ ਸਾਲ ਦੇ ਪਹਿਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਪਿਛਲੇ 15 ਸਾਲਾਂ ‘ਚ 33 ਅਰਬ ਡਾਲਰ ਦੀ ਮਦਦ ਦਿੱਤੀ ਤੇ ਇਸ ਤੋਂ ਬਦਲੇ ‘ਚ ਉਸ ਨੂੰ ਝੂਠ ਤੇ ਧੋਖਾ ਮਿਲਿਆ। ਇਸ ਤਰ੍ਹਾਂ ਪਾਕਿਸਤਾਨ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਅਮਰੀਕਾ ਨੇ ਉਸ ਨੂੰ ਦਿੱਤੀ ਜਾਣ ਵਾਲੀ ਕਰੀਬ 2 ਅਰਬ ਡਾਲਰ ਦੀ ਸੁਰੱਖਿਆ ਮਦਦ ‘ਤੇ ਰੋਕ ਲਗਾ ਦਿੱਤੀ। ਇਸੇ ਦੌਰਾਨ ਟਰੰਪ ਸਣੇ ਪੁਰੇ ਪ੍ਰਸ਼ਾਸਨ ਨੇ ਸਾਫ ਕਰ ਦਿੱਤਾ ਕਿ ਹੁਣ ਅੱਤਵਾਦ’ਤੇ ਪਾਕਿਸਤਾਨ ਦਾ ਦੋਹਰਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ‘ਤੇ ਸੀ.ਆਈ.ਓ. ਮੁਖੀ ਮਾਇਕ ਪਾਮਪਿਓ ਨੇ ਕਿਹਾ, ‘ਅਸੀਂ ਪਾਕਿਸਤਾਨ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਪਹਿਲਾਂ ਵਾਂਗ ਨਹੀਂ ਚੱਲੇਗਾ, ਇਸ ਲਈ ਮਦਦ ਰੋਕ ਕੇ ਪਾਕਿ ਨੂੰ ਇਕ ਹੋਰ ਮੌਕਾ ਦਿੱਤਾ ਗਿਆ। ਜੇਕਰ ਉਹ ਖੁਦ ਨੂੰ ਬਦਲ ਲੈਂਦਾ ਹੈ ਤੇ ਸਮੱਸਿਆ ਦੇ ਹੱਲ ਲਈ ਅੱਗੇ ਆਉਂਦਾ ਹੈ ਤਾਂ ਅਮਰੀਕਾ ਮੁੜ ਪਾਕਿਸਤਾਨ ਨਾਲ ਇਕ ਪਾਰਟਨਰ ਦੇ ਤੌਰ ‘ਤੇ ਸੰਬੰਧ ਵਧਾਉਣ ਲਈ ਤਿਆਰ ਹੈ।