World

ਅਮਰੀਕੀ ਅਖਬਾਰਾਂ ਨੇ ਕੀਤੀ ਟਰੰਪ ਦੇ ਮੀਡੀਆ ਵਿਰੋਧੀ ਬਿਆਨਾਂ ਦੀ ਨਿੰਦਾ

ਲਾਸ ਏਂਜਲਸ— ਅਮਰੀਕਾ ਦੇ 350 ਤੋਂ ਜ਼ਿਆਦਾ ਅਖਬਾਰਾਂ ਨੇ ਵੀਰਵਾਰ ਨੂੰ ਸੰਪਾਦਕੀ ਲੇਖ ਲਿਖ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੀਡੀਆ ਵਿਰੋਧੀ ਬਿਆਨਾਂ ਦੀ ਆਲੋਚਨਾ ਕੀਤੀ। ਇਨ੍ਹਾਂ ਅਖਬਾਰਾਂ ਨੇ ਪ੍ਰੈੱਸ ਦੀ ਆਜ਼ਾਦੀ ਦੀ ਰੱਖਿਆ ਕਰਨ ਦਾ ਵਾਅਦਾ ਵੀ ਕੀਤਾ। ਟਰੰਪ ਕੁਝ ਮੀਡੀਆ ਸੰਗਠਨਾਂ ਨੂੰ ਅਮਰੀਕੀ ਜਨਤਾ ਦਾ ਦੁਸ਼ਮਣ ਦੱਸਦੇ ਹਨ। ‘ਬੋਸਟਨ ਗਲੋਬ’ ਤੇ ‘ਨਿਊਯਾਰਕ ਟਾਈਮ’ ਸਣੇ 350 ਤੋਂ ਜ਼ਿਆਦਾ ਛੋਟੀਆਂ-ਵੱਡੀਆਂ ਅਖਬਾਰ ਕੰਪਨੀਆਂ ਨੇ ਇਸ ਟਰੰਪ ਵਿਰੋਧੀ ਅਭਿਆਨ ‘ਚ ਹਿੱਸਾ ਲਿਆ।
ਬੋਸਟਨ ਗਲੋਬ ਨੇ ਕਿਹਾ ਕਿ ਉਸ ਨੇ ਅਖਬਾਰਾਂ ਵਿਚਾਲੇ ਤਾਲਮੇਲ ਦਾ ਕੰਮ ਕੀਤਾ। ਇਸ ਅਖਬਾਰ ਨੇ ਆਪਣੇ ਸੰਪਾਦਕੀ ‘ਚ ਟਰੰਪ ‘ਤੇ ਦੋਸ਼ ਲਗਾਇਆ ਕਿ, ”ਉਹ ਪ੍ਰੈੱਸ ਦੀ ਆਜ਼ਾਦੀ ‘ਤੇ ਲਗਾਤਾਰ ਹਮਲਾ ਕਰ ਰਹੇ ਹਨ। ਅਮਰੀਕਾ ਦੀ ਮਹਾਨਤਾ ਸੱਚ ਬੋਲਣ ਲਈ ਪ੍ਰੈੱਸ ਦੀ ਆਜ਼ਾਦੀ ਦੀ ਭੂਮਿਕਾ ਹੈ। ਅਮਰੀਕੀ ਹੋਣ ਦੇ ਤੌਰ ‘ਤੇ ਪ੍ਰੈੱਸ ‘ਤੇ ਲੋਕਾਂ ਦਾ ਦੁਸ਼ਮਣ ਹੋਣ ਦੀ ਮੋਹਰ ਲਗਾਉਣਾ ਖਤਰਨਾਕ ਹੈ।” ਟਰੰਪ ਪੱਤਰਕਾਰਾਂ ਤੇ ਖਬਰਾਂ ਦੀ ਬਰਾਬਰ ਆਲੋਚਨਾ ਕਰਦੇ ਰਹੇ। ਉਹ ਇਨ੍ਹਾਂ ਨੂੰ ਕਈ ਵਾਰ ਫਰਜ਼ੀ ਖਬਰਾਂ ਤਕ ਕਹਿ ਚੁੱਕੇ ਹਨ।
ਨਿਊਯਾਰਕ ਟਾਈਮ ਅਖਬਾਰ ਨੇ ਕਿਹਾ, ‘ਕਿਸੇ ਅਖਬਾਰ ਨੂੰ ਘੱਟ ਜਾਂ ਜ਼ਿਆਦਾ ਮਹੱਤਤਾ ਦੇਣਾ ਜਾਂ ਕਿਸੇ ਅਖਬਾਰ ‘ਚ ਗਲਤੀ ਹੋਣ ਦੀ ਨਿੰਦਾ ਕਰਨ ਦਾ ਅਧਿਕਾਰ ਹੈ। ਰਿਪੋਰਟਰ ਤੇ ਸੰਪਾਦਕ ਵੀ ਇਨਸਾਨ ਹਨ ਤੇ ਗਲਤੀ ਕਰ ਸਕਦੇ ਹਨ। ਇਨ੍ਹਾਂ ਨੂੰ ਸੁਧਾਰਨਾ ਸਾਡਾ ਮੁੱਖ ਕੰਮ ਹੈ। ਪੱਤਰਕਾਰਾਂ ਨੂੰ ਲੋਕਾਂ ਦਾ ਦੁਸ਼ਮਣ ਕਹਿਣਾ ਖਤਰਨਾਕ ਹੈ।’