World

ਅਮਰੀਕੀ ਜੱਜ ਨੇ ਪ੍ਰਵਾਸੀ ਪਰਿਵਾਰਾਂ ਦੀ ਹਵਾਲਗੀ ਕੀਤੀ ਮੁਲਤਵੀ

ਵਾਸ਼ਿੰਗਟਨ — ਸੈਨ ਡਿਏਗੋ ਦੇ ਇਕ ਫੈਡਰਲ ਜੱਜ ਨੇ ਅੱਜ ਭਾਵ ਮੰਗਲਵਾਰ ਨੂੰ ਇਕ ਆਦੇਸ਼ ਪਾਸ ਕਰ ਕੇ ਹਾਲ ਹੀ ਵਿਚ ਆਪਣੇ ਬੱਚਿਆਂ ਨਾਲ ਮਿਲਵਾਏ ਗਏ ਪ੍ਰਵਾਸੀ ਪਰਿਵਾਰਾਂ ਦੀ ਹਵਾਲਗੀ ‘ਤੇ ਘੱਟ ਤੋਂ ਘੱਟ ਇਕ ਹਫਤੇ ਲਈ ਰੋਕ ਲਗਾ ਦਿੱਤੀ ਹੈ। ਜ਼ਿਲਾ ਜੱਜ ਡਾਨਾ ਸਾਬਰਾ ਨੇ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਉਕਤ ਆਦੇਸ਼ ਦਿੱਤਾ। ਯੂਨੀਅਨ ਨੇ ਆਪਣੀ ਅਰਜ਼ੀ ਵਿਚ ਸੰਭਾਵਨਾ ਜ਼ਾਹਰ ਕੀਤੀ ਸੀ ਕਿ ਟਰੰਪ ਸਰਕਾਰ ਪ੍ਰਵਾਸੀਆਂ ਦੀ ਤੁਰੰਤ ਹਵਾਲਗੀ ਦੀ ਯੋਜਨਾ ਬਣਾ ਰਹੀ ਹੈ। ਵਕੀਲਾਂ ਨੇ ਕਿਹਾ ਕਿ ਹਾਲ ਹੀ ਵਿਚ ਆਪਣੇ ਬੱਚਿਆਂ ਨਾਲ ਮਿਲੇ ਪਰਿਵਾਰਾਂ ਨੂੰ ਇਹ ਸੋਚਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਕਿ ਕੀ ਉਹ ਸ਼ਰਣ ਲਈ ਅਰਜ਼ੀ ਦੇਣਾ ਚਾਹੁੰਦੇ ਹਨ ਜਾਂ ਫਿਰ ਕੋਈ ਹੋਰ ਵਿਕਲਪ ਚੁਨਣਾ ਚਾਹੁੰਦੇ ਹਨ। ਜੱਜ ਨੇ ਆਪਣੇ ਆਦੇਸ਼ ਵਿਚ ਅਮਰੀਕੀ ਸਰਕਾਰ ਤੋਂ ਯੂਨੀਅਨ ਦੀ ਅਰਜ਼ੀ ‘ਤੇ 23 ਜੁਲਾਈ ਤੱਕ ਜਵਾਬ ਮੰਗਿਆ ਹੈ।