World

ਅਮਰੀਕੀ ਸੁਪਰੀਮ ਕੋਰਟ ਦੇ ਜੱਜ ਦੀ ਥਾਂ ਲੈਣ ਲਈ ਟਰੰਪ ਦੀ ਸੂਚੀ ‘ਚ ਭਾਰਤੀ-ਅਮਰੀਕੀ ਵੀ ਸ਼ਾਮਲ

ਵਾਸ਼ਿੰਗਟਨ— ਭਾਰਤੀ-ਅਮਰੀਕੀ ਕਾਨੂੰਨ ਮਾਹਰ ਅਮੂਲ ਥਾਪਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਐਂਥਨੀ ਕੈਨੇਡੀ ਦੀ ਥਾਂ ਲੈਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ਾਰਟਲਿਸਟ ਕੀਤੇ ਗਏ 25 ਲੋਕਾਂ ਦੀ ਸੂਚੀ ਵਿਚ ਸ਼ਾਮਲ ਹਨ। 81 ਸਾਲਾ ਜਸਟਿਸ ਕੈਨੇਡੀ ਨੇ ਅਮਰੀਕੀ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਣ ਦਾ ਐਲਾਨ ਕੱਲ ਭਾਵ ਬੁੱਧਵਾਰ ਨੂੰ ਕੀਤਾ ਸੀ।
ਕੈਨੇਡੀ ਨੇ ਪਹਿਲਾ ਆਪਣੇ ਸਹਿ-ਕਰਮਚਾਰੀਆਂ ਨੂੰ ਦੱਸਿਆ ਕਿ 31 ਜੁਲਾਈ ਨੂੰ ਕੋਰਟ ਵਿਚ ਉਨ੍ਹਾਂ ਦਾ ਆਖਰੀ ਦਿਨ ਹੋਵੇਗਾ, ਫਿਰ ਉਨ੍ਹਾਂ ਨੇ ਵ੍ਹਾਈਟ ਹਾਊਸ ‘ਚ ਟਰੰਪ ਨਾਲ ਮੁਲਾਕਾਤ ਕੀਤੀ। ਸੁਪਰੀਮ ਕੋਰਟ ਵਿਚ ਕੈਨੇਡੀ ਦੀ ਥਾਂ ਲੈਣ ਲਈ ਟਰੰਪ ਨੇ 25 ਲੋਕਾਂ ਦੇ ਨਾਵਾਂ ਦੀ ਸੂਚੀ ਬਣਾਈ ਹੈ, ਜਿਸ ਵਿਚ 49 ਸਾਲਾ ਭਾਰਤੀ-ਅਮਰੀਕੀ ਅਮੂਲ ਥਾਪਰ ਵੀ ਸ਼ਾਮਲ ਹਨ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡੀ ਦੀ ਥਾਂ ਲੈਣ ਲਈ ਉਹ ਇਸ ਸੂਚੀ ‘ਚੋਂ ਕਿਸੇ ਇਕ ਦੀ ਚੋਣ ਕਰਨਗੇ।