Entertainment India News

ਅਮਿਤਾਭ ਬਚਨ ਵੱਲੋਂ ਗੁਰਦੁਆਰਾ ਰਕਾਬ ਗੰਜ ਦੇ ਕਰੋਨਾ ਕੇਂਦਰ ਲਈ 2 ਕਰੋੜ ਦਾਨ

ਨਵੀਂ ਦਿੱਲੀ, 10 ਮਈ

 

ਬੌਲੀਵੁੱਡ ਸਟਾਰ ਅਮਿਤਾਭ ਬਚਨ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਸ਼ੁਰੂ ਕੀਤੇ ਗਏ ਕਰੋਨਾ ਕੇਂਦਰ ਲਈ ਦੋ ਕਰੋੜ ਰੁਪਏ ਦਾਨ ਦਿੱਤੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਇਹ ਜਾਣਕਾਰੀ ਟਵਿੱਟਰ ’ਤੇ ਸਾਂਝੀ ਕਰਦਿਆਂ ਕਿਹਾ ਕਿ ਦਿੱਲੀ ਵਿਚ ਆਕਸੀਜਨ ਦੀ ਘਾਟ ਹੈ ਤੇ ਅਮਿਤਾਭ ਬਚਨ ਰੋਜ਼ਾਨਾ ਸ੍ਰੀ ਗੁਰੂ ਤੇਗ ਬਹਾਦਰ ਕੋਵਿਡ ਦੇਖਭਾਲ ਕੇਂਦਰ ਵਿਚ ਚਲ ਰਹੇ ਕੰਮ ਬਾਰੇ ਪੁੱਛਦੇ ਰਹਿੰਦੇ ਹਨ।

 

ਉਨ੍ਹਾਂ ਇਕ ਹੋਰ ਟਵੀਟ ਕਰ ਕੇ ਕਿਹਾ ਕਿ 78 ਸਾਲਾ ਅਦਾਕਾਰ ਨੇ ਇਸ ਕੇਂਦਰ ਲਈ ਵਿਦੇਸ਼ ਤੋਂ ਆਕਸੀਜਨ ਸਿਲੰਡਰ ਵੀ ਮੰਗਵਾਏ ਹਨ।