World

‘ਅੱਤਵਾਦੀ ਸੰਗਠਨਾਂ ਨੂੰ ਆਪਣੇ ਖੇਤਰ ਦਾ ਇਸਤੇਮਾਲ ਨਾ ਕਰਨ ਦੇਵੇ ਪਾਕਿਸਤਾਨ’

ਵਾਸ਼ਿੰਗਟਨ— ਵ੍ਹਾਈਟ ਹਾਊਸ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਦੀ ਇਹ ਨੈਤਿਕ ਜ਼ਿੰਮੇਦਾਰੀ ਹੈ ਕਿ ਉਹ ਆਪਣੇ ਖੇਤਰ ਦਾ ਇਸਤੇਮਾਲ ਅਫਗਾਨ, ਤਾਲਿਬਾਨ ਅਤੇ ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਸੰਗਠਨਾਂ ਲਈ ਹੋਣ ਨਾ ਦੇਵੇ। ਅਮਰੀਕੀ ਰਾਸ਼ਟਰਪਤੀ ਦੀ ਸਹਾਇਕ ਅਤੇ ਦੱਖਣੀ-ਮੱਧ ਏਸ਼ੀਆ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਸੀਨੀਅਰ ਨਿਦੇਸ਼ਕ ਲੀਜਾ ਕਰਟਿਸ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਤੇਜ ਕਰਨ ਲਈ ਪਾਕਿਸਤਾਨ ਦੀ ਫੈਸਲਾਕੁੰਨ ਭੂਮਿਕਾ ਹੋਣੀ ਜ਼ਰੂਰੀ ਹੈ।
ਉਨ੍ਹਾਂ ਕਿਹਾ, ‘ਹੱਕਾਨੀ ਨੈਟਵਰਕ ਸਮੇਤ ਅਫਗਾਨ ਤਾਲਿਬਾਨ ਨੂੰ ਪਾਕਿਸਤਾਨ ਵਿਚ ਪਿਛਲੇ 16 ਸਾਲਾਂ ਤੋਂ ਸੁਰੱਖਿਅਤ ਟਿਕਾਣੇ ਮਿਲੇ ਹੋਏ ਹਨ। ਲੀਜਾ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਵਿਚ ਸ਼ਾਂਤੀ ਬਹਾਲ ਕਰਨ ਵਿਚ ਸਹਾਇਤਾ ਦੇਣ ਲਈ ਕਿਹਾ ਸੀ ਅਤੇ ਪਾਕਿਸਤਾਨ ਦੀ ਇਹ ਨੈਤਿਕ ਜ਼ਿੰਮੇਦਾਰੀ ਹੈ ਕਿ ਉਹ ਆਪਣੇ ਖੇਤਰ ਦਾ ਇਸਤੇਮਾਲ ਇਨ੍ਹਾਂ ਅੱਤਵਾਦੀ ਸੰਗਠਨਾਂ ਵੱਲੋਂ ਨਾ ਹੋਣ ਦੇਵੇ। ਉਹ ਯੂ. ਐਸ. ਇੰਸਟੀਚਿਊਟ ਆਫ ਪੀਸ ਵੱਲੋਂ ਆਯੋਜਿਤ ‘ਦਿ ਲੋਂਗ ਸਰਚ ਫਾਰ ਪੀਸ’ ਵਿਸ਼ੇ ‘ਤੇ ਬੋਲ ਰਹੀ ਸੀ।