Menu

ਆਜ਼ਾਦ ਸਪੋਰਟਸ ਅਤੇ ਕਲਚਰਲ ਕਲੱਬ ਫਰਿਜਨੋ ਵੱਲੋਂ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ 15 ਅਤੇ 16 ਅਪ੍ਰੈਲ ਨੂੰ..

ਫਰਿਜਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ-ਸਥਾਨਕ ਆਜ਼ਾਦ ਸਪੋਰਟਸ ਅਤੇ ਕਲਚਰਲ ਕਲੱਬ ਦੀ ਇੱਕ ਅਹਿਮ ਮੀਟਿੰਗ ਲੰਘੇ ਦਿਨੀਂ ਬੰਬੇ ਬਿਜਨਸ ਪਾਰਕ ਫਰਿਜਨੋ ਵਿਖੇ ਹੋਈ, ਜਿੱਥੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਦੱਸਿਆ ਕਿ ਕਲੱਬ ਵੱਲੋਂ ਸਲਾਨਾਂ ਟੂਰਨਾਮੈਂਟਾਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਵਾਲੀਬਾਲ, ਕਬੱਡੀ, ਰੱਸਾਕਸੀ ਅਤੇ ਹੋਰ ਰਵਾਇਤੀ ਖੇਡਾਂ ਦਾ ਟੂਰਨਾਮੈਂਟ 15 ਅਤੇ 16 ਅਪ੍ਰੈਲ ਨੂੰ ਬੰਬੇ ਬਿਜਨਸ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪਲੇਅਰ, ਪ੍ਰਮੋਟਰ ਅਤੇ ਟੀਮਾਂ ਅਜ਼ਾਦ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਕੇ ਆਪਣਾਂ ਨਾਮ ਲਿਖਾ ਸਕਦੇ ਹਨ। ਵਾਲੀਬਾਲ ਲਈ ਬਬਲਾ ਮਲੂਕਾ (559) 708-9335 ਜਾ ਗੁਰਜਪਾਲ ਸਿੰਘ ਸਿੱਧੂ (559) 286-6683 ਅਤੇ ਕਬੱਡੀ ਲਈ ਨਾਜ਼ਰ ਸਿੰਘ ਸਹੋਤਾ (559) 351-6592 ਜਾ ਅਮਰਜੀਤ ਦੌਧਰ (559) 824-6887 ਅਤੇ ਰੱਸਾਕਸੀ ਲਈ ਰਛਪਾਲ ਸਿੰਘ ਸਹੋਤਾ (559) 451-1004 ਜਾ ਬਿੱਟੂ ਕੁੱਸਾ (559) 708-7021 ਆਦਿ ਸੱਜਣਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ ਅਤੇ ਦਰਸ਼ਕ ਵੀਰਾਂ ਦੇ ਮਨੋਰੰਜਨ ਲਈ ਲੋਕਲ ਕਲਾਕਾਰ ਇਸ ਖੇਡ ਮੇਲੇ ਹਾਜ਼ਰੀ ਭਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਹਫਤਿਆਂ ਦੌਰਾਨ ਹੋਰ ਡੀਟੇਲ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਜਾਵੇਗੀ। ਕਮਿਟਰੀ ਲਈ ਰਾਜਵਿੰਦਰ ਸਿੰਘ ਰਡਿਆਲਾ ਪਹੁੰਚ ਰਹੇ ਹਨ list of states that have decriminalized cannabis.