India News

ਇਰਾਨ ਨਾਲ ਸਿੱਧੀ ਜੰਗ ਤੋਂ ਕਿਉਂ ਟਲਿਆ ਅਮਰੀਕਾ, ਰੱਖਿਆ ਮਾਹਿਰਾਂ ਵੱਲੋਂ ਖੁਲਾਸਾ

ਨਵੀਂ ਦਿੱਲੀ: ਆਪਣਾ ਡਰੋਨ ਡੇਗੇ ਜਾਣ ਤੋਂ ਬਾਅਦ ਇਰਾਨ ‘ਤੇ ਹਮਲਾ ਕਰਨ ਜਾ ਰਹੇ ਅਮਰੀਕਾ ਨੂੰ ਇਕਦਮ ਆਪਣਾ ਫੈਸਲਾ ਬਦਲਣਾ ਪਿਆ। ਹੁਣ ਅਮਰੀਕਾ ਇਰਾਨ ਖਿਲਾਫ ਸਿੱਧੇ ਤੌਰ ਦੀ ਥਾਂ ਪ੍ਰੋਕਸ਼ ਜੰਗ ਛੇੜ ਚੁੱਕਿਆ ਹੈ। ਇਸ ਤਹਿਤ ਇਰਾਨ ਦੇ ਕਈ ਸੈਨਿਕ ਟਿਕਾਣਿਆਂ ‘ਤੇ ਅਮਰੀਕਾ ਨੇ ਸਾਈਬਰ ਹਮਲੇ ਕੀਤੇ। ਇਰਾਨ ‘ਤੇ ਸਿੱਧੇ ਤੌਰ ‘ਤੇ ਹਮਲਾ ਨਾ ਕਰਨ ਨੂੰ ਮਾਹਿਰਾਂ ਵੱਲੋਂ ਅਮਰੀਕਾ ਦੀ ਮਜਬੂਰੀ ਕਿਹਾ ਜਾ ਰਿਹਾ ਹੈ।

ਅਮਰੀਕਾ ਦੇ ਵਿਦੇਸ਼ੀ ਮਾਮਲਿਆਂ ਨਾਲ ਜੁੜੇ ਮੰਤਰਾਲੇ ਦੇ ਸਲਾਹਕਾਰ ਰਹੇ ਏਰੋਨ ਡੇਵਿਡ ਮਿਲਰ ਤੇ ਇਸੇ ਮੰਤਰਾਲੇ ਦੇ ਛੇ ਪ੍ਰਸ਼ਾਸਕਾਂ ਨਾਲ ਕੰਮ ਕਰ ਚੁੱਕੇ ਰਿਸਰਚ ਸੋਕੋਲਸਕਾਈ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ‘ਚ ਜੰਗ ਹੁੰਦੀ ਹੈ ਤਾਂ ਇਹ ਅਮਰੀਕਾ ਲਈ ਠੀਕ ਨਹੀਂ ਹੋਵੇਗਾ ਜਿਸ ਦੇ ਕਈ ਕਾਰਨ ਹਨ।

ਇਰਾਨ ਇੱਕ ਤਾਕਤਵਰ ਤੇ ਵੱਡਾ ਦੇਸ਼ ਹੈ ਜੋ ਆਸਾਨੀ ਨਾਲ ਨਹੀਂ ਝੁਕੇਗਾ। ਜੇਕਰ ਅਜਿਹਾ ਹੋਇਆ ਤਾਂ ਇਰਾਨ ਕੱਟੜ ਅਮਰੀਕਾ ਵਿਰੋਧੀ ਦੇਸ਼ ਬਣ ਜਾਵੇਗਾ। ਉੱਥੇ ਦਾ ਸ਼ਾਸਕ ਅਮਰੀਕਾ ਦੇ ਸਾਹਮਣੇ ਮਜਬੂਰ ਹੋ ਕੇ ਸ਼ਰਤਾਂ ਮੰਨੇਗਾ, ਇਹ ਵੀ ਸੋਚਣਾ ਗਲਤ ਹੈ। ਇਸ ਦੇ ਨਾਲ ਬਦਲੇ ਲਈ ਇਰਾਨ ਅਮਰੀਕਾ ਦੇ ਨਾਲ ਲਿਬਨਾਨ, ਇਰਾਕ, ਯਮਨ ਤੇ ਅਫ਼ਗ਼ਾਨਿਸਤਾਨ ਜਿਹੇ ਸਾਥੀ ਦੇਸ਼ਾਂ ਲਈ ਵੀ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ।

ਪੱਛਮੀ ਏਸ਼ੀਆ ਨਾਲ ਵਿਗੜਦੇ ਹਾਲਾਤ ‘ਚ ਤੇਲ ਬਾਜ਼ਾਰ ‘ਚ ਅਸਥਿਰਤਾ ਬਣੀ ਹੋਈ ਹੈ। ਇਰਾਨ ਆਪਣੇ ਸੈਨਿਕ ਉਪਕਰਣਾਂ ਨਾਲ ਅਜੇ ਇੰਨਾ ਤਾਕਤਵਰ ਹੈ ਕਿ ਅਮਰੀਕਾ ਦੀ ਘੇਰਾਬੰਦੀ ਦੇ ਬਾਵਜੂਦ ਉਹ ਖਾੜੀ ਖੇਤਰਾਂ ‘ਚ ਭੇਜੇ ਜਾਣ ਵਾਲੇ ਤੇਲ ਟੈਂਕਰਾਂ ਨੂੰ ਵੀ ਨਿਸ਼ਾਨਾ ਬਣਾ ਉਸ ਦਾ ਰਸਤਾ ਰੋਕ ਸਕਦਾ ਹੈ।

ਇਸ ਸਮੇਂ ਜੇਕਰ ਜੰਗ ਹੁੰਦੀ ਹੈ ਤਾਂ ਬ੍ਰਿਟੇਨ, ਸਉਦੀ ਅਰਬ, ਯੁਏਈ ਤੇ ਇਜ਼ਰਾਇਲ ਨੂੰ ਛੱਡ ਸ਼ਾਇਦ ਹੀ ਕੋਈ ਦੇਸ਼ ਸਾਥ ਦੇਵੇ। ਰੂਸ ਤੇ ਚੀਨ ਇਸ ਭੇੜ ‘ਚ ਅਮਰੀਕਾ ਖਿਲਾਫ ਮਾਹੌਲ ਬਣਾਉਣ ਦਾ ਮੌਕਾ ਨਹੀਂ ਛੱਡਣਗੇ।

ਟਰੰਪ ਅੰਤਹੀਣ ਜੰਗ ‘ਚ ਸਮਾਂ ਤੇ ਸਾਧਨ ਬਰਬਾਦ ਕਰਨ ਵਾਲੇ ਰਾਸ਼ਟਪਤੀ ਨਹੀਂ ਹਨ। ਉਹ ਕਈ ਵਾਰ ਯੁੱਧ ਦੀ ਥਾਂ ਗੱਲਬਾਤ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਜੇਕਰ ਹਮਲਾ ਹੁੰਦਾ ਹੈ ਤਾਂ ਅਮਰੀਕਾ ਦੇ ਰੱਖਿਆ ਮੁੱਖ ਦਫਤਰ ਪੈਂਟਾਗਨ ਦੀ ਸਮੀਖਿਆ ਮੁਤਾਬਕ ਇਰਾਨ ਦੀ ਜਲ ਸੈਨਾ ‘ਤੇ ਅਮਰੀਕਾ ਦੋ ਦਿਨ ‘ਚ ਕਬਜ਼ਾ ਕਰ ਲਵੇਗਾ। ਇਸ ‘ਚ ਹੈਰਾਨ ਕਰਨ ਵਾਲੀ ਗੱਲ ਇਹ ਹੋਵੇਗੀ ਕਿ ਇਰਾਨ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ।

ਜੇਕਰ ਜੰਗ ਹੋਈ ਤਾਂ ਤੇਲ ਦੀਆਂ ਕੀਮਤਾਂ ‘ਚ ਕਾਫੀ ਇਜ਼ਾਫਾ ਹੋ ਜਾਵੇਗਾ। ਅਸਿੱਧੇ ਤੌਰ ‘ਤੇ ਇਰਾਨ ਦੇ ਨਿਸ਼ਾਨੇ ‘ਤੇ ਅਮਰੀਕਾ ਦੇ ਸਾਥੀ ਦੇਸ਼ ਆ ਜਣਗੇ। ਉਧਰ ਸ਼ੀਆ ਕੱਟੜਪੰਥੀ ਸੰਗਠਨ ਬਗਦਾਦ ਸਥਿਤ ਅਮਰੀਕੀ ਦੂਤਾਵਾਸ ਨੂੰ ਨਿਸ਼ਾਨਾ ਬਣਾ ਸਕਦੇ ਹਨ। ਦੱਸ ਦਈਏ ਕਿ 9-11 ਦੇ ਹਮਲੇ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਲੋਕਾਂ ਦੇ ਕਤਲ ਹਿਜਬੁਲ੍ਹਾ ਨੇ ਹੀ ਕੀਤੇ ਸੀ ਜੋ ਹੁਣ ਵੀ ਲੈਟਿਨ ਅਮਰੀਕੀ ਦੇਸ਼ਾਂ ‘ਚ ਐਕਟਿਵ ਹੈ।