World

ਇੰਗਲੈਂਡ ਦੀ ਅਦਾਲਤ ਵੱਲੋਂ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਵਾਨਗੀ

ਲੰਦਨ-ਵੈਸਟਮਿਨਸਟਰ ਅਦਾਲਤ ਨੇ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਵਾਨਗੀ ਦੇ ਦਿੱਤੀ। 9,000 ਕਰੋੜ ਰੁਪਏ ਦੇ ਭਾਰਤੀ ਬੈਂਕਿੰਗ ਘੁਟਾਲੇ ਨਾਲ ਸਬੰਧਤ ਮਾਮਲੇ `ਚ ਇਹ ਬਹੁਤ ਵੱਡੀ ਕਾਰਵਾਈ ਹੈ। ਵਿਜੇ ਮਾਲਿਆ ਨੂੰ ਹਵਾਲਗੀ ਸੰਧੀ ਰਾਹੀਂ ਭਾਰਤ ਲਿਆਂਦਾ ਜਾਵੇਗਾ। ਭਾਰਤ ਦੀ ਟੀਮ ਪਹਿਲਾਂ ਹੀ ਨਵੀਂ ਦਿੱਲੀ ਤੋਂ ਲੰਦਨ ਪੁੱਜ ਚੁੱਕੀ ਹੈ। ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਅਤੇ 9,000 ਕਰੋੜ ਰੁਪਏ ਦੇ ਕਥਿਤ ਬੈਂਕਿੰਗ ਘੁਟਾਲੇ `ਚ ਫਸੇ ਕਾਰੋਬਾਰੀ ਵਿਜੇ ਮਾਲਿਆ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਆਪਣੇ `ਤੇ ਲੱਗੇ ਉਸ ਦੋਸ਼ ਨੂੰ ਰੱਦ ਕੀਤਾ ਕਿ ਉਸ ਨੇ ਧਨ ਦੀ ਚੋਰੀ ਕੀਤੀ ਹੈ। ਮਾਲਿਆ ਨੇ ਇਹ ਵੀ ਕਿਹਾ ਕਿ ਉਸ ਵੱਲੋਂ ਭਾਰਤੀ ਬੈਂਕਾਂ ਨੂੰ ਕੀਤੀ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਝੂਠੀ ਨਹੀਂ ਹੈ। ਵਿਜੇ ਮਾਲਿਆ ਨੇ ਇਹ ਗੱਲਾਂ ਲੰਦਨ ਦੀ ਵੈਸਟਮਿਨਸਟਰ ਅਦਾਲਤ ਦੇ ਬਾਹਰ ਆਖੀਆਂ। ਅਜਿਹੀ ਆਸ ਹੈ ਕਿ ਲਗਭਗ ਇੱਕ ਸਾਲ ਚੱਲੀ ਇਸ ਸੁਣਵਾਈ ਤੋਂ ਬਾਅਦ ਅੱਜ ਸੋਮਵਾਰ ਨੂੰ ਅਦਾਲਤ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਹੁਣ ਬੰਦ ਹੋ ਚੁੱਕੀ ਕਿੰਗਫਿ਼ਸ਼ਰ ਏਅਰਲਾਈਨਜ਼ ਦੇ 62 ਸਾਲਾ ਮਾਲਕ ਵਿਜੇ ਮਾਲਿਆ ਦੀ ਪਿਛਲੇ ਸਾਲ ਅਪ੍ਰੈਲ `ਚ ਹਵਾਲਗੀ ਵਾਰੰਟ `ਤੇ ਗ੍ਰਿਫ਼ਤਾਰੀ ਹੋਈ ਸੀ ਤੇ ਤਦ ਤੋਂ ਹੀ ਉਹ ਜ਼ਮਾਨਤ `ਤੇ ਚੱਲ ਰਿਹਾ ਸੀ।