Menu

ਈਡੀ ਵਲੋਂ ਰਾਣਾ ਗੁਰਜੀਤ ਦੇ ਪੁੱਤਰ ਨੂੰ ਸੰਮਨ

nobanner

ਚੰਡੀਗੜ੍ਹ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਦੇ ਬੇਟੇ ਨੂੰ 17 ਜਨਵਰੀ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਕੈਬਿਨੇਟ ਮੰਤਰੀ ਰਾਣਾ ਦਾ ਬੇਟਾ ਇੰਦਰ ਪ੍ਰਤਾਪ ਸਿੰਘ ਰਾਣਾ ਸ਼ੂਗਰਸ ਦੇ ਮੈਨੇਜਿੰਗ ਡਾਇਰੈਕਟਰ ਹਨ। ਈਡੀ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਰਾਣਾ ਇੰਦਰ ਪ੍ਰਤਾਪ ਦੀ ਮਲਕੀਅਤ ਵਾਲੀ ਇਕ ਕੰਪਨੀ ਰਾਣਾ ਸ਼ੂਗਰਸ ’ਤੇ ਵਿਦੇਸ਼ ਵਿੱਚ ਸ਼ੇਅਰਾਂ ਜਾਂ ਜੀਡੀਆਰਜ਼ (ਗਲੋਬਲ ਡਿਪੋਜ਼ਿਟਰੀ ਰਿਸਿਪਟਜ਼) ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ (ਲਗਪਗ 100 ਕਰੋੜ ਰੁਪਏ) ਜੁਟਾਉਣ ਦਾ ਦੋਸ਼ ਹੈ। ਈਡੀ ਨੇ ਇਹ ਵੀ ਸ਼ੱਕ ਜਾਹਰ ਕੀਤਾ ਕਿ ਸ਼ੇਅਰਾਂ ਦੀ ਖ਼ਦੀਰ ਫਰੋਖ਼ਤ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਨੂੰ ਅਣਦੇਖਾ ਕੀਤਾ ਗਿਆ ਹੈ। ਰਾਣਾ ਇੰਦਰ ਪ੍ਰਤਾਪ ਨੇ ਏਬੀਪੀ ਸਾਂਝਾ ਨਾਲ ਗੱਲ ਕਰਦੇ ਕਿਹਾ ਕਿ ਇਹ ਕੇਸ 2006 ਤੋਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ “ਸਾਡਾ ਸਾਰਾ ਕੰਮ ਕਾਨੂੰਨੀ ਹੈ ਤੇ ਅਸੀਂ ਪਹਿਲਾਂ ਵੀ ਈਡੀ ਨੂੰ ਲੋੜੀਂਦੇ ਕਾਗਜ਼ ਦਿੰਦੇ ਰਹੇ ਹਾਂ”। ਰਾਣਾ ਇੰਦਰ ਨੇ ਕਿਹਾ ਈਡੀ ਨੂੰ ਇਸ ਕੇਸ ਲਈ ਜੋ ਵੀ ਲੋੜੀਂਦਾ ਹੈ ਉਹ ਮੁੱਹੀਆ ਕਰਾਉਂਦੇ ਰਹਿਣਗੇ।