Menu

ਐਪਲ ਵਾਚ ਦੇ ਨੋਟੀਫਿਕੇਸ਼ਨ ਨੇ ਕੁਝ ਇਸ ਤਰ੍ਹਾਂ ਬਚਾਈ ਇਕ ਵਿਅਕਤੀ ਦੀ ਜਾਨ

ਲੰਡਨ — ਅਮਰੀਕਾ ‘ਚ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਐਪਲ ਵਾਚ ਦੇ ਐਪ ਨੋਟੀਫਿਕੇਸ਼ਨ ਨੇ ਉਸ ਦੀ ਜਾਨ ਬਚਾ ਲਈ, ਜਦੋਂ ਇਸ ਐਪ ਨੇ ਉਸ ਦੇ ਫੇਫੜਿਆਂ ‘ਚ ਖੂਨ ਜੱਮਣ ਦੇ ਲੱਛਣ ਬਾਰੇ ਪਤਾ ਲੱਗਣ ‘ਤੇ ਉਸ ਨੂੰ ਡਾਕਟਰੀ ਜਾਂਚ ਕਰਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ। ਨਿਊਯਾਰਕ ਦੇ ਨਿਵਾਸੀ ਜੇਮਸ ਗ੍ਰੀਨ (28) ਨੂੰ ਹਰਟਵਾਚ ਐਪ ਨੇ ਇਕ ਨੋਟੀਫਿਕੇਸ਼ਨ ਭੇਜਿਆ ਸੀ। ਇਹ ਕਿਸੇ ਵਿਅਕਤੀ ਦੇ ਦਿਲ ਦੀ ਧੜਕਣ ਦੀ ਲਗਾਤਾਰ ਨਿਗਰਾਨੀ ਕਰਦੀ ਹੈ ਅਤੇ ਆਮ ਤੋਂ ਘੱਟ ਜਾਂ ਜ਼ਿਆਦਾ ਹੋਣ ‘ਤੇ ਨੋਟੀਫਿਕੇਸ਼ਨ ਭੇਜਦਾ ਹੈ।
ਗ੍ਰੀਨ ਨੇ ਇਕ ਟਵੀਟ ‘ਚ ਕਿਹਾ, ਮੈਂ ਕਦੇ ਨਹੀਂ ਸੋਚਿਆ ਸੀ ਕਿ 2 ਸਾਲ ਪਹਿਲਾਂ ਖਰੀਦਿਆ ਇਕ ਛੋਟਾ ਜਿਹਾ ਡਿਵਾਈਸ ਮੇਰੀ ਜਾਨ ਬਚਾਵੇਗਾ। ਇਸ ਨੇ ਮੇਰੇ ਦਿਲ ਦੀ ਧੜਕਣ ਨੂੰ ਵਧਦੇ ਦੇਖ ਮੈਨੂੰ ਨੋਟੀਫਿਕੇਸ਼ਨ ਜਾਰੀ ਕੀਤਾ, ਜਿਹੜੀ ਕਿ ਫੇਫੜਿਆਂ ‘ਚ ਖੂਨ ਜੱਮਣ ਕਾਰਨ ਵਧ ਗਈ ਸੀ। ਗ੍ਰੀਨ ਨੇ ਕਿਹਾ, ”ਹੋਰਨਾਂ ਲੱਛਣਾਂ ਨਾਲ ਇਸ ਦੇ ਅੰਕੜਿਆਂ ਨੇ ਮੈਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਮਜ਼ਬੂਰ ਹੋਣਾ ਪਿਆ।
ਹਸਪਤਾਲ ‘ਚ ਸੀ. ਟੀ. ਸੈਕਨ ਕਰਾਉਣ ‘ਤੇ ਗ੍ਰੀਨ ਨੂੰ ਉਨ੍ਹਾਂ ਦੇ ਫੇਫੜਿਆਂ ‘ਚ ਖੂਨ ਜੱਮਣ ਬਾਰੇ ਪੱਤਾ ਲੱਗਾ। ਡਾਕਟਰ ਨੇ ਗ੍ਰੀਨ ਨੂੰ ਦੱਸਿਆ ਕਿ ਜੇਕਰ ਉਹ ਇਲਾਜ ‘ਚ ਦੇਰੀ ਕਰਦੇ ਹਨ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਕਈ ਫਿਟਨੈੱਸ ਅਤੇ ਸਮਾਰਟਵਾਚ ਡਿਵਾਈਸਾਂ ‘ਚ ਹਾਰਟ ਰੇਚ ਮਾਨੀਟਰ ਲੱਗਾ ਹੁੰਦਾ ਹੈ। ਇਹ ਡਿਵਾਈਸ ਯੂਜਰਜ਼ ਨੂੰ ਕੁਝ ਸਿਹਤ ਸਮੱਸਿਆਵਾਂ ਨੂੰ ਲੈ ਕੇ ਚੇਤਾਵਨੀ ਦੇ ਸਕਦੇ ਹਨ, ਜਿਹੜੇ ਕਿ ਦਿਲ ਦੀ ਧੜਕਣ ਵੱਧਣ ਜਾਂ ਘੱਟਣ ਦਾ ਕਾਰਨ ਬਣਦੇ ਹਨ।
ਹਾਲਾਂਕਿ ਮਾਹਿਰਾਂ ਨੇ ਦੱਸਿਆ ਕਿ ਇਨ੍ਹਾਂ ‘ਚ ਕਈ ਡਿਵਾਈਸ ਕਾਮਯਾਬ ਨਹੀਂ ਹਨ, ਇਸ ਲਈ ਉਨ੍ਹਾਂ ਦਾ ਇਸਤੇਮਾਲ ਕਾਰਡੀਓਵਾਸਕੁਲਰ ਸਥਿਤੀਆਂ ਦਾ ਪਤਾ ਲਾਉਣ ਲਈ ਨਹੀਂ ਕੀਤਾ ਜਾ ਸਕਦਾ।