India News

‘ਐਲੋਪੈਥੀ’ ਬਾਰੇ ਬੇਤੁਕੇ ਬਿਆਨਾਂ ਲਈ ਯੋਗ ਗੁਰੂ ਰਾਮਦੇਵ ਖ਼ਿਲਾਫ਼ ਕਾਰਵਾਈ ਹੋਵੇ: ਆਈਐੱਮਏ

ਨਵੀਂ ਦਿੱਲੀ, 22 ਮਈ-ਭਾਰਤੀ ਮੈਡੀਕਲ ਐਸੋਸੀੲੇਸ਼ਨ ਨੇ ਅੰਗਰੇਜ਼ੀ ਚਕਿੱਤਸਾ ਪ੍ਰਣਾਲੀ (ਐਲੋਪੈਥੀ) ਖ਼ਿਲਾਫ਼ ਕੀਤੀਆਂ ਟਿੱਪਣੀਆਂ ਲਈ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਆਈਐੱਮਏ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਯੋਗ ਗੁਰੂ ਵੱਲੋਂ ਐਲੋਪੈਥੀ ਖ਼ਿਲਾਫ਼ ‘ਬੇਤੁਕੇ’ ਦੇ ਬਿਆਨ ਦਾਗ਼ ਕੇ ਲੋਕਾਂ ਨੂੰ ਕੁਰਾਹੇ ਪਾਉਣ ਦੇ ਨਾਲ ਵਿਗਿਆਨਕ ਮੈਡੀਸਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਸਿਖਰਲੀ ਜਥੇਬੰਦੀ ਨੇ ਇਕ ਬਿਆਨ ਵਿੱਚ ਕਿਹਾ ਕਿ ‘ਬੇਤੁਕੇ’ ਬਿਆਨਾਂ ਲਈ ਰਾਮਦੇਵ ਖਿਲਾਫ਼ ਐਪੀਡੈਮਿਕ ਡਿਸੀਜ਼ਿਜ਼ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ। ਆਈਐੱਮਏ ਨੇ ਆਪਣੇ ਜਵਾਬਦਾਅਵੇ ’ਚ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਵੀਡੀਓ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਰਾਮਦੇਵ ਇਹ ਕਹਿੰਦਾ ਸੁਣ ਰਿਹਾ ਹੈ ਕਿ ‘ਐਲੋਪੈਥੀ ਏਕ ਐਸੀ ਸਟੁਪਿਡ ਔਰ ਦੀਵਾਲੀਆ ਸਾਇੰਸ ਹੈ…।’