Menu

ਐੱਮ. ਏ. ਪਾਸ ਕਰੋੜਪਤੀ ਲੜਕੀ ਨੇ ਦਿੱਤਾ ਇਕ ਅਨਪੜ ਫੇਰੀ ਵਾਲੇ ਨੂੰ ਦਿਲ, ਕਾਇਮ ਕੀਤੀ ਪਿਆਰ ਦੀ ਅਜਿਹੀ ਮਿਸਾਲ ਕਿ…

ਝਾਂਸੀ— ਸ਼ਹਿਰ ਦੀ ਐੱਮ.ਏ ਪਾਸ ਇਕ ਕਰੋੜਪਤੀ ਲੜਕੀ ਨੇ ਯੂ.ਪੀ ਦੇ ਸੀ.ਐੱਮ ਅਖਿਲੇਸ਼ ਯਾਦਵ ਤੋਂ ਉਤਸ਼ਾਹਿਤ ਹੋ ਕੇ ਸਮਾਜ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਲੜਕੀ ਨੂੰ ਇਕ ਅਨਪੜ੍ਹ ਫੇਰੀ ਵਾਲੇ ਨੇ 1ਜਨਵਰੀ 2005 ਨੂੰ ਦੇਖਿਆ ਅਤੇ ਉਸ ਨੂੰ ਦਿਲ ਦੇ ਬੈਠਾ। ਲੜਕੀ ਨੇ ਵਿਆਹ ਤੋਂ ਮਨਾਂ ਕਰ ਦਿੱਤਾ ਤਾਂ ਪ੍ਰੇਮੀ ਨੇ ਖੂਹ ‘ਚ ਛਾਲ ਮਾਰ ਦਿੱਤੀ। ਕਿਸੇ ਤਰ੍ਹਾਂ ਉਸ ਦੀ ਜਾਨ ਬਚ ਗਈ। ਬਾਅਦ ‘ਚ ਮਾਤਾ-ਪਿਤਾ ਦੀ ਇੱਛਾ ਖਿਲਾਫ ਲੜਕੀ ਨੇ ਉਸ ਵਿਅਕਤੀ ਨਾਲ ਵਿਆਹ ਕਰ ਲਿਆ। ਗਰੀਬ ਕਾਰਨ ਜ਼ਮੀਨ ‘ਹੀ ਸੁਹਾਰਗਰਾਤ ਮਨਾਉਂਣੀ ਪਈ। ਹੁਣ ਅਖਿਲੇਸ਼ ਯਾਦਵ ਤੋਂ ਪ੍ਰਭਾਵਿਤ ਹੋ ਕੇ ਲੜਕੀ ਸਮਾਜ ਸੇਵਾ ਕਰਦੀ ਹੈ।
ਕੀ ਹੈ ਪੂਰਾ ਮਾਮਲਾ—
ਝਾਂਸੀ ਦੀ ਸ਼ੀਪਰੀ ਬਾਜ਼ਾਰ ਥਾਣਾ ਖੇਤਰ ਦੇ ਰਹਿਣ ਵਾਲੇ ਗੁਲਾਬ ਖਾਨ ਦੀਆਂ ਦੋ ਬੇਟੀਆਂ ਅਤੇ ਦੋ ਬੇਟੇ ਹਨ। ਉਨ੍ਹਾਂ ਦੇ ਨੇੜੇ ਆਨ ਰੋਡ ਲੱਖਾਂ ਦਾ ਮਕਾਨ ਅਤੇ ਝਾਂਸੀ ਦੇ ਨੇੜੇ ਖੇਤੀ ਦੀ ਕੁਝ ਜ਼ਮੀਨ ਵੀ ਹੈ। ਉਨ੍ਹਾਂ ਦੀ ਵੱਡੀ ਲੜਕੀ ਸ਼ਬਾਨਾ ਖਾਨ ਸਾਲ 2005 ‘ਚ ਨਿਊ ਈਅਰ ਦੇ ਸਮੇਂ ਆਪਣੇ ਘਰ ਦੇ ਗੇਟ ‘ਤੇ ਖੜ੍ਹੀ ਸੀ। ਉਸ ਸਮੇਂ ਉਥੋਂ ਕੱਪੜੇ ਵੇਚਣ ਵਾਲਾ ਗੁਜ਼ਰ ਰਿਹਾ ਸੀ ਤਾਂ ਉਸ ਦੀ ਨਜ਼ਰ ਸ਼ਬਾਨਾ ‘ਤੇ ਪੈ ਗਈ। ਸ਼ਬਾਨਾ ਦੱਸਦੀ ਹੈ ਕਿ ਜਦੋਂ ਤਾਹਿਰ ਨੇ ਮੈਨੂੰ ਦੇਖਿਆ ਤਾਂ ਉਹ ਪਹਿਲੀ ਨਜ਼ਰ ‘ਚ ਹੀ ਦਿਲ ਦੇ ਬੈਠਾ ਸੀ। ਉਸ ਦੇ ਬਾਅਦ ਉਹ ਮੇਰੇ ਘਰ ਰਿਸ਼ਤਾ ਲੈ ਪੁੱਜਿਆ। ਮਨਾਂ ਕਰਨ ਦੇ ਕੁਝ ਦਿਨ ਬਾਅਦ ਤਾਹਿਰ ਮੈਨੂੰ ਮਿਲਿਆ ਅਤੇ ਕਹਿਣ ਲੱਗਾ ਕਿ ਮੈਂ ਤੈਨੂੰ ਪਿਆਰ ਕਰਨ ਲੱਗਾ ਹਾਂ, ਮੈਨੂੰ ਆਪਣਾ ਬਣਾ ਲਓ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਇਹ ਸੁਣ ਕੇ ਮੈਂ ਤਾਹਿਰ ਨੂੰ ਗਲਤ ਬੋਲਿਆ ਅਤੇ ਕਿਹਾ ਕਿ ਤੇਰੇ ਜਿਹੇ ਗਲੀ-ਗਲੀ ਘੁੰਮਦੇ ਹਨ।
ਖੂਹ ‘ਚ ਮਾਰੀ ਛਾਲ ਪ੍ਰੇਮੀ ਨੇ—
ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਅੰਜ਼ਾਮ ਕੀ ਹੋਵੇਗਾ? ਦੂਜੇ ਦਿਨ ਮੇਰੀ ਸਹੇਲੀ ਨੇ ਦੱਸਿਆ ਕਿ ਤੇਰਾ ਮਜਨੂੰ ਨੇ ਮਹਾਰਾਣੀ ਲਕਸ਼ਮੀਬਾਈ ਦੇ ਕਿਲੇ ਦੇ ਅੰਦਰ ਖੂਹ ‘ਚ ਛਾਲ ਮਾਰ ਦਿੱਤੀ ਹੈ। ਮੈਂ ਬਹੁਤ ਡਰ ਗਈ ਅਤ ਆਪਣੇ ਮਾਤਾ-ਪਿਤਾ ਬਿਨਾਂ ਹਸਪਤਾਲ ਪੁੱਜ ਗਈ। ਉਥੇ ਜਾ ਕੇ ਦੇਖਿਆ ਤਾਂ ਤਾਹਿਰ ਨੂੰ ਮਾਮੂਲੀਆਂ ਸੱਟਾਂ ਲਗੀਆਂ ਹਨ ਅਤੇ ਮੈਂ ਉਸ ਨੂੰ ਸਮਝਾਇਆ ਕਿ ਅਤੇ ਕਿਹਾ ਕਿ ਅਜਿਹਾ ਕੋਈ ਕਦਮ ਨਾ ਚੁੱਕੋ। ਮੇਰੇ ਮਾਤਾ-ਪਿਤਾ ਇਸ ਰਿਸ਼ਤੇ ਨੂੰ ਕਦੀ ਵੀ ਮੰਜ਼ੂਰੀ ਨਹੀਂ ਦੇਣਗੇ। ਮੇਰਾ ਉਸ ਸਮੇਂ ਤਾਹਿਰ ਨੂੰ ਲੈ ਕੇ ਲਗਾਵ ਵਧ ਗਿਆ ਪਰ ਤਾਹਿਰ ਅਨਪੜ ਸੀ ਅਤੇ ਮੈਂ ਪੋਸਟ ਗ੍ਰੇਜੂਏਟ ਸੀ। ਮੈਂ ਵੀ ਇਸ ਰਿਸ਼ਤੇ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ। ਪਰ ਇਸ ਘਟਨਾ ਦੇ ਇਕ ਮਹੀਨੇ ਬਾਅਦ ਤਾਹਿਰ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਅਤੇ ਉਸ ਦੀ ਮਾਤਾ ਮੇਰੇ ਘਰ ਪੁੱਜੀ। ਤਾਹਿਰ ਦੀ ਅਜਿਹੀ ਦੀਵਾਨਗੀ ਦੇਖੇ ਮੈਂ ਉਸ ‘ਤੇ ਫਿਦਾ ਹੋ ਗਈ ਅਤੇ ਆਪਣੇ ਮਾਤਾ-ਪਿਤਾ ਦੀ ਮੰਜ਼ੂਰੀ ਬਿਨਾਂ ਹੀ 2 ਸਾਲ ਤੱਕ ਉਸ ਨੂੰ ਡੇਟ ਕਰਦੀ ਰਹੀ।
ਹੀਰੋਇਨ ਬਣਨ ਦਾ ਸੀ ਸੁਪਨਾ—
ਸ਼ਬਾਨਾ ਕਹਿੰਦੀ ਹੈ ਕਿ ਮੇਰਾ ਬਚਪਨ ਤੋਂ ਇਕ ਹੀ ਸੁਪਨਾਂ ਸੀ ਕਿ ਮੈਂ ਤਿੰਨਾਂ ਖਾਨ ਦੇ ਨਾਲ ਇਕ ਫਿਲਮ ‘ਚ ਹੀਰੋਇਨ ਬਣਾ। ਹੁਣ ਮੈਨੂੰ ਲੋਕਾਂ ਦੀ ਮਦਦ ਕਰਨਾ ਵਧੀਆ ਲੱਗਦਾ ਹੈ। ਮੇਰਾ ਸੁਪਨਾ ਹੈ ਕਿ ਇਕ ਵਾਰ ਸੀ.ਐੱਮ ਅਖਿਲੇਸ਼ ਯਾਦਵ ਨਾਲ ਮੁਲਾਕਾਤ ਹੋਵੇ। ਮੈਂ ਉਨ੍ਹਾਂ ਦੀ ਟੀਮ ‘ਚ ਕੰਮ ਕਰਨਾ ਚਾਹੁੰਦੀ ਹਾਂ।