Menu

ਓ.ਐਲ.ਐਕਸ. ‘ਤੇ ਗੱਡੀ ਖਰੀਦਣ ਦੇ ਚੱਕਰ ‘ਚ ਗਵਾਏ 7 ਲੱਖ

ਰੇਵਾੜੀ — ਓ.ਐਲ.ਐਕਸ. ‘ਤੇ ਮਹਿੰਦਰਾ ਐਕਸ.ਯੂ.ਵੀ.ਡਬਲਯੂ-8 ਗੱਡੀ ਖਰੀਦਣ ਦਾ ਮਨ ਬਣਾ ਬੈਠਾ ਅਸਮ ਰਾਈਫਲ ਦਾ ਜਵਾਨ ਤਕਰੀਬਨ 7 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਰੇਵਾੜੀ ਦੇ ਰਹਿਣ ਵਾਲਾ ਜਵਾਨ ਗਿਰਵਰ ਸਿੰਘ ਨੇ ਓ.ਐਲ.ਐਕਸ. ‘ਤੇ ਮਹਿੰਦਰਾ ਐਕਸ.ਯੂ.ਵੀ.ਡਬਲਯੂ-8 ਗੱਡੀ ਦੇਖੀ ਅਤੇ ਇਸ ਨੂੰ ਖਰੀਦਣ ਦੇ ਇਰਾਦੇ ਦੇ ਨਾਲ , ਇਸ ‘ਚ ਦਿੱਤੇ ਹੈਦਰਾਬਾਦ ਦੇ ਡੀਲਰ ਚਰਣ ਦੇ ਮੌਬਾਈਲ ਨੰਬਰ ‘ਤੇ ਸੰਪਰਕ ਕੀਤਾ। ਉਸਨੇ ਦੱਸਿਆ ਕਿ ਗੱਡੀ ਦਾ ਮਾਲਕ ਆਸਟ੍ਰੇਲੀਆ ਦਾ ਹੈ, ਜਿਸ ਨਾਲ ਤੁਸੀਂ ਮੋਬਾਈਲ ‘ਤ ਸੰਪਰਕ ਕਰ ਸਕਦੇ ਹੋ। ਗੱਲਬਾਤ ਦੌਰਾਨ 6.98 ਲੱਖ ਰੁਪਏ ਦਾ ਸੌਦਾ ਤੈਅ ਹੋਇਆ ਅਤੇ ਇਹ ਰਕਮ ਡੀਲਰ ਚਰਣ ਦੇ ਬੈਂਕ ਖਾਤੇ ‘ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ।
ਗਿਰਵਰ ਨੇ ਡੀਲਰ ਵਲੋਂ ਦਿੱਤੇ ਗਏ ਖਾਤੇ ‘ਚ 6.98 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਹੁਣ ਡੀਲਰ ਚਰਣ ਨੇ ਜਵਾਨ ਨੂੰ ਗੱਡੀ ਦੀ ਡਿਲਵਰੀ ਦਿੱਲੀ ‘ਚ ਦੇਣ ਦੀ ਗੱਲ ਕਹੀ। ਬਾਅਦ ‘ਚ ਡੀਲਰ ਵਲੋਂ ਬਾਰ-ਬਾਰ ਉਸਨੂੰ ਗੁੰਮਰਾਹ ਕੀਤਾ ਜਾਨ ਲੱਗ ਪਿਆ ਅਤੇ ਕੁਝ ਸਮੇਂ ਬਾਅਦ ਡੀਲਰ ਨੇ ਆਪਣਾ ਮੋਬਾਈਲ ਹੀ ਬੰਦ ਕਰ ਦਿੱਤਾ। ਇਸ ਤੋਂ ਬਾਅਦ ਤੋਂ ਹੀ ਡੀਲਰ ਨਾਲ ਸੰਪਰਕ ਨਹੀਂ ਹੋ ਰਿਹਾ। ਹੁਣ ਜਵਾਨ ਨੇ ਇਸਦੀ ਸ਼ਿਕਾਇਤ ਪੁਲਸ ਅਤੇ ਸੀ.ਐਮ.ਵਿੰਡੋ ‘ਤੇ ਵੀ ਕੀਤੀ ਹੈ।