Menu

ਕਦਮ-ਕਦਮ ”ਤੇ ਚੀਨ ਤੋਂ ”ਭੀਖ” ਲੈ ਰਿਹੈ ਪਾਕਿਸਤਾਨ

ਨਵੀਂ ਦਿੱਲੀ : ਭਾਰਤ ਨਾਲ ਮੁਕਾਬਲਾ ਕਰਨ ਦਾ ਸੁਪਨਾ ਦੇਖਣ ਵਾਲੇ ਪਾਕਿਸਤਾਨ ਨੇ ਖੁਦ ਨੂੰ ਚੀਨ ਦਾ ਗੁਲਾਮ ਬਣਾ ਲਿਆ ਹੈ। ਹਾਲਾਤ ਇਹ ਹਨ ਕਿ ਸਰਹੱਦ ‘ਤੇ ਤਾਇਨਾਤ ਪਾਕਿਸਤਾਨੀ ਫੌਜੀ ਪਾਣੀ ਲਈ ਵੀ ਚੀਨ ‘ਤੇ ਹੀ ਨਿਰਭਰ ਹਨ। ਚੀਨ ਹੀ ਉਨ੍ਹਾਂ ਲਈ ਸੜਕ ਅਤੇ ਬੰਕਰ ਬਣਾ ਰਿਹਾ ਹੈ। ਉਥੇ ਹੀ ਭਾਰਤੀ ਜਵਾਨ ਮੇਕ ਇਨ ਇੰਡੀਆ ਦਾ ਨਾਅਰਾ ਬੁਲੰਦ ਕਰਦੇ ਹੋਏ ਕਿਤੇ ਬਿਹਤਰ ਹਥਿਆਰਾਂ ਅਤੇ ਸਹੂਲਤਾਂ ਨਾਲ ਦੇਸ਼ ਦੀ ਰਖਵਾਲੀ ਕਰ ਰਹੇ ਹਨ।
ਦੱਸ ਦੇਈਏ ਕਿ ਭਾਰਤ ਦੇ ਮੋਰਟਾਰ, ਐੱਲ.ਐੱਮ.ਜੀ., ਐੱਮ.ਐੱਮ.ਜੀ., ਲਾਈਟ ਫੀਲਡ ਗੰਨ ਅਤੇ ਆਟੋਮੈਟਿਕ ਗ੍ਰੇਨੇਡ ਲਾਂਚਰ ਸਭ ਭਾਰਤ ਦੀ ਆਰਡੀਨੈਂਸ ਫੈਕਟਰੀ ‘ਚ ਬਣੇ ਹਨ, ਜਦਕਿ ਪਾਕਿਸਤਾਨ ਨੂੰ ਮੋਰਟਾਰ ਤੋਂ ਲੈ ਕੇ ਮਸ਼ੀਨਗਨ ਤੱਕ ਚੀਨ, ਬ੍ਰਿਟੇਨ ਅਤੇ ਅਮਰੀਕਾ ਤੋਂ ਮਿਲੀਆਂ ਹੋਈਆਂ ਹਨ। ਭਾਰਤ ਨੇ ਇਹ ਸਾਰੀਆਂ ਚੀਜ਼ਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਫੈਲੀਆਂ ਆਪਣੀਆਂ ਆਰਡੀਨੈਂਸ ਫੈਕਟਰੀਆਂ ‘ਚ ਬਣਾਈਆਂ ਹਨ।
ਸਰਹੱਦ ‘ਤੇ ਮੌਜੂਦ ਚੌਕੀਆਂ ਦੀ ਗੱਲ ਕਰੀਏ ਤਾਂ ਭਾਰਤੀ ਚੌਕੀ ‘ਚ ਪੱਕਾ ਨਿਰਮਾਣ ਹੁੰਦਾ ਹੈ, ਜਦਕਿ ਪਾਕਿਸਤਾਨੀ ਚੌਕੀ ਕੱਚੀ ਝੋਂਪੜੀ ਵਰਗੀ ਹੁੰਦੀ ਹੈ। ਭਾਰਤੀ ਚੌਕੀ ‘ਚ ਸੈਟੇਲਾਈਟ ਅਤੇ ਲੈਂਡਲਾਈਨ ਫੋਨ ਕਨੈਕਸ਼ਨ ਹੁੰਦਾ ਹੈ, ਜਦਕਿ ਪਾਕਿ ਚੌਕੀ ‘ਚ ਚੀਨੀ ਕੰਪਨੀ ਦੇ ਫੋਨ ਹੁੰਦੇ ਹਨ। ਭਾਰਤੀ ਚੌਕੀ ‘ਚ ਬਿਜਲੀ ਕਨੈਕਸ਼ਨ ਅਤੇ ਜੈਨਰੇਟਰ ਹੁੰਦਾ ਹੈ, ਜਦਕਿ ਪਾਕਿ ਚੌਕੀ ਬਿਜਲੀ ਕਨੈਕਸ਼ਨ ਦੀ ਬਜਾਏ ਲਾਲਟੇਨ ਦੇ ਆਸਰੇ ਹੁੰਦੀ ਹੈ।
ਭਾਰਤੀ ਜਵਾਨ ਰੋਜ਼ਾਨਾ ਆਪਣੇ ਪਰਿਵਾਰ ਨਾਲ ਗੱਲ ਕਰ ਸਕਦੇ ਹਨ, ਜਦਕਿ ਪਾਕਿਸਤਾਨੀ ਰੇਂਜਰਸ ਨੂੰ ਇਹੋ ਜਿਹੀ ਸਹੂਲਤ ਨਸੀਬ ਨਹੀਂ ਹੈ। ਭਾਰਤੀ ਜਵਾਨਾਂ ਨੂੰ ਸਰਹੱਦ ‘ਤੇ ਪੀਣ ਵਾਲੇ ਪਾਣੀ ਦੀ ਸਪਲਾਈ ਪਾਈਪਲਾਈਨ ਜਾਂ ਟੈਂਕਰ ਨਾਲ ਕੀਤੀ ਜਾਂਦੀ ਹੈ, ਕਈ ਥਾਵਾਂ ‘ਤੇ ਆਰ.ਓ. ਪਲਾਂਟ ਵੀ ਲੱਗੇ ਹੋਏ ਹਨ। ਇਸ ਦੇ ਉਲਟ ਪਾਕਿਸਤਾਨੀ ਫੌਜ ਨੂੰ ਪਾਣੀ ਦੀ ਜ਼ਬਰਦਸਤ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਹੋਰ ਤਾਂ ਹੋਰ ਭਾਰਤੀ ਜਵਾਨਾਂ ਲਈ ਕੂਲਰ, ਪੱਖੇ ਅਤੇ ਡੀ.ਟੀ.ਐੱਚ. ਤੱਕ ਹੁੰਦਾ ਹੈ ਪਰ ਪਾਕਿ ਰੇਂਜਰਸ ਲਈ ਤਾਂ ਇਹ ਸਭ ਸੁਪਨਾ ਦੇਖਣ ਵਾਂਗ ਹੈ।
ਜਾਣਕਾਰਾਂ ਦਾ ਕਹਿਣੈ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਹੁਣ ਚੀਨੀ ਕੰਪਨੀਆਂ ਗਵਾਦਰਪੋਰਟ ਤੋਂ ਕਰਾਕੋਰਮ ਤੱਕ ਟੈਂਕਰਾਂ ਦੀ ਵਰਤੋਂ ਕਰ ਰਹੀਆਂ ਹਨ। ਇਥੋਂ ਤੱਕ ਕਿ ਸਰਹੱਦ ਦੇ ਨੇੜੇ ਤੱਕ ਚੀਨੀ ਕੰਪਨੀਆਂ ਸੜਕਾਂ ਬਣਾ ਰਹੀਆਂ ਹਨ। ਪਾਕਿਸਤਾਨ ਦੀ ਮੰਦੀ ਹਾਲਤ ਦੇਖਦਿਆਂ ਚੀਨ ਨੂੰ ਕਦਮ-ਕਦਮ ‘ਤੇ ਪਾਕਿ ਦੀ ਮਦਦ ਕਰਨੀ ਪੈ ਰਹੀ ਹੈ। ਪਾਕਿ ‘ਚ ਬਣੀਆਂ ਝੋਂਪੜੀਨੁਮਾ ਚੌਕੀਆਂ ਦੀ ਥਾਂ ਹੁਣ ਚੀਨ ਨੇ ਨਵੀਆਂ ਚੌਕੀਆਂ ਦੇ ਢਾਂਚੇ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਚੀਨ ਦੀ ਇਹ ਵੀ ਕੋਸ਼ਿਸ਼ ਹੈ ਕਿ ਹੁਣ ਪਾਕਿਸਤਾਨੀ ਰੇਂਜਰਸ ਨੂੰ ਲਾਲਟੇਨ ਦੀ ਬਜਾਏ ਸੋਲਰ ਪੈਨਲ ਦੇ ਦਿੱਤਾ ਜਾਵੇ।