India News

ਕਰੋਨਾ ਨਾਲ ਪੰਜਾਬ ਵਿੱਚ 44 ਹੋਰ ਮੌਤਾਂ, ਮੁਲਕ ਵਿੱਚ ਇਕ ਦਿਨ ਵਿੱਚ ਆਏ 46,951 ਨਵੇਂ ਕੇਸ

ਨਵੀਂ ਦਿੱਲੀ, 22 ਮਾਰਚ

ਮੁਲਕ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਾ ਦੇ 46,951 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਸ ਸਾਲ ਵਿੱਚ ਸਭ ਤੋਂ ਵਧ ਹਨ। ਇਸ ਨਾਲ ਮੁਲਕ ਵਿੱਚ ਕਰੋਨ ਪੀੜਤਾਂ ਦੀ ਕੁਲ ਗਿਣਤੀ 1,16,46, 081 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੇ 12 ਦਿਨਾਂ ਤੋਂ ਲਗਾਤਾਰ ਕਰੋਨਾ ਮਾਮਲੇ ਵਧ ਰਹੇ ਹਨ। ਹਾਲ ਦੀ ਘੜੀ ਮੁਲਕ ਵਿੱਚ 3,34, 646 ਕੇਸ ਐਕਟਿਵ ਹਨ ਜੋ ਕੁਲ ਪੀੜਤਾਂ ਦਾ 2.87 ਫੀਸਦੀ ਹੈ, ਜਦੋਂ ਕਿ ਸਿਹਤਯਾਬ ਹੋਣ ਵਾਲਿਆਂ ਦੀ ਦਰ 95.75 ਫੀਸਦੀ ਹੈ। ਅੱਜ ਆਏ ਨਵੇਂ ਮਾਮਲੇ ਬੀਤੇ 130 ਦਿਨਾਂ ਵਿੱਚ ਸਭ ਤੋਂ ਵਧ ਹਨ। ਇਸੇ ਤਰ੍ਹਾਂ 212 ਮੌਤਾਂ ਨਾਲ ਮਿ੍ਤਕਾਂ ਦੀ ਕੁਲ ਗਿਣਤੀ 1, 59,967 ਹੋ ਗਈ ਹੈ ਜੋ 72 ਦਿਨਾਂ ਵਿੱਚ ਸਭ ਤੋਂ ਵਧ ਹੈ। ਇਕ ਦਿਨ ਵਿੱਚ ਹੋਈਆਂ 212 ਮੌਤਾਂ ਵਿੱਚ 99 ਮਹਾਰਾਸ਼ਟਰ, 44 ਪੰਜਾਬ, 13 ਕੇਰਲ , 10 ਛੱਤੀਸਗੜ੍ਹ ਸ਼ਾਮਲ ਹਨ।