Menu

ਕਸ਼ਮੀਰ ਦੇ ਜੰਗਲ ‘ਚ ਰੋਟੀਆਂ ਵੇਲ ਰਿਹੈ ਲਸ਼ਕਰ ਸਰਗਣਾ

ਸ਼੍ਰੀਨਗਰ – ਜੰਮੂ-ਕਸ਼ਮੀਰ ‘ਚ ਆਪ੍ਰੇਸ਼ਨ ‘ਆਲ ਆਊਟ’ ਦੀ ਸਫਲਤਾ ਤੋਂ ਪ੍ਰੇਸ਼ਾਨ ਲਸ਼ਕਰ ਨੇ ਵਾਦੀ ‘ਚ ਇਕ ਨਵੀਂ ਸਾਜ਼ਿਸ਼ ਰਚੀ ਹੈ। ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਲਸ਼ਕਰ ਆਪਣੇ ਮੈਡਿਊਲ ਨੂੰ ਮਜ਼ਬੂਤ ਬਣਾਉਣ ‘ਚ ਲੱਗਾ ਹੋਇਆ ਹੈ। ਆਈ. ਐੱਸ. ਦੇ ਇਸ਼ਾਰਿਆਂ ‘ਤੇ ਲਸ਼ਕਰ ਨੇ ਕਸ਼ਮੀਰ ‘ਚ ਦਹਿਸ਼ਤ ਦੀ ਨਵੀਂ ਯੋਜਨਾ ਬਣਾਈ ਹੈ।
ਖੁਫੀਆ ਏਜੰਸੀਆਂ ਮੁਤਾਬਿਕ ਲਸ਼ਕਰ ਨੇ ਬਾਂਦੀਪੁਰਾ ਦੇ 7, ਛੱਬ ਜੋੜੀਆਂ ਵਿਖੇ 7, ਅਥੂਕਾਮ ਵਿਖੇ 5, ਕੁਪਵਾੜਾ ਵਿਖੇ 5, ਲੀਪਾ ਵਿਖੇ 7 ਅਤੇ ਸੋਨਰ ਵਿਖੇ 5 ਥਾਵਾਂ ਦੀ ਰੇਕੀ ਕੀਤੀ ਹੈ। ਲਸ਼ਕਰ ਦੀ ਨਵੀਂ ਯੋਜਨਾ ਮੁਤਾਬਿਕ ਜ਼ਾਕਿਰ ਮੂਸਾ ਅਤੇ ਲਸ਼ਕਰ ਦਾ ਨਵਾਂ ਮੁਖੀ ਜੀਨਤ ਹੱਥ ਮਿਲਾ ਸਕਦੇ ਹਨ।
ਇਸ ਦੌਰਾਨ ਕਸ਼ਮੀਰ ‘ਚ ਲਸ਼ਕਰ ਦੇ ਸਰਗਣਾ ਜ਼ੀਨਤ ਉਲ ਇਸਲਾਮ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਉਹ ਜੰਗਲ ‘ਚ ਰੋਟੀਆਂ ਵੇਲਦਾ ਨਜ਼ਰ ਆ ਰਿਹਾ ਹੈ। ਫੌਜ ਨੇ ਆਪ੍ਰੇਸ਼ਨ ‘ਆਲ ਆਊਟ’ ਅਧੀਨ ਕਸ਼ਮੀਰ ‘ਚ ਮੌਜੂਦ 258 ਅੱਤਵਾਦੀਆਂ ਦੀ ਸੂਚੀ ਤਿਆਰ ਕੀਤੀ ਸੀ। ਇਸ ਵਿਚੋਂ ਕਈ ਅੱਤਵਾਦੀ ਹੁਣ ਮਾਰੇ ਜਾ ਚੁੱਕੇ ਹਨ। ਇਸ ‘ਚ ਜੰਮੂ-ਕਸ਼ਮੀਰ ਦੇ 13 ਜ਼ਿਲਿਆਂ ਦੇ ਅੱਤਵਾਦੀ ਸ਼ਾਮਲ ਸਨ। ਇਨ੍ਹਾਂ ਵਿਚੋਂ 130 ਸਥਾਨਕ ਅਤੇ 128 ਵਿਦੇਸ਼ੀ ਹਨ। ਸਭ ਤੋਂ ਵੱਧ ਅੱਤਵਾਦੀ ਕੁਪਵਾੜਾ ਅਤੇ ਸੋਪੋਰ ਤੋਂ ਹਨ।