Menu

ਕਾਂਗੋ ‘ਚ ਯੈਲੋ ਫੀਵਰ ਨੇ ਮਚਾਇਆ ਕਹਿਰ, 5 ਲੋਕਾਂ ਦੀ ਮੌਤ

ਕਿਨਸ਼ਾਸਾ—ਅਫਰੀਕੀ ਦੇਸ਼ ਕਾਂਗੋ ‘ਚ ਯੈਲੋ ਫੀਵਰ ਦੇ 67 ਮਾਮਲਿਆਂ ਦੀ ਪੁਸ਼ਟੀ ਹੋਣ ਅਤੇ ਇੱਕ ਹਜ਼ਾਰ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਦੇ ਤਿੰਨ ਸੂਬਿਆਂ ‘ਚ ਇਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਸਿਹਤ ਮੰਤਰੀ ਫਲਿਕਜ਼ ਕਾਬਾਂਗ ਨੇ ਕਿਹਾ ਕਿ ਯੈਲੋ ਫੀਵਰ ਦੇ ਜਿੰਨੇ ਵੀ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ‘ਚੋਂ ਸਿਰਫ ਸੱਤ ਮਾਮਲੇ ਹੀ ਕਾਂਗੋ ਦੇ ਹਨ, ਜਦੋਂ ਕਿ 58 ਮਾਮਲੇ ਅੰਗੋਲਾ ਦੇ ਹਨ, ਜਿਥੋਂ ਇਸ ਬੀਮਾਰੀ ਦੀ ਸ਼ੁਰੂਆਤ ਹੋਈ ਸੀ, ਜਦੋਂਕਿ ਦੋ ਜੰਗਲੀ ਇਲਾਕੇ ਦੇ ਹਨ। ਯੈਲੋ ਫੀਵਰ ਨਾਲ ਪੀੜਤ ਪੰਜ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਕਾਬਾਂਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕਿ ਮੈਂ ਕਿਨਸ਼ਾਸਾ, ਕਾਂਗੋ ਅਤੇ ਕਵਾਂਗੋ ‘ਚ ਯੈਲੋ ਫੀਵਰ ਨੂੰ ਮਹਾਮਾਰੀ ਘੋਸ਼ਿਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸੰਸਾਰਕ ਸਿਹਤ ਅਧਿਕਾਰੀਆਂ ਲਈ ਕਿਨਸ਼ਾਸਾ ਮੁੱਖ ਚਿੰਤਾ ਜਾ ਵਿਸ਼ਾ ਹੈ ਕਿਉਂਕਿ ਇੱਕ ਕਰੋੜ 20 ਲੱਖ ਗਿਣਤੀ ਵਾਲੇ ਇਸ ਸੂਬੇ ‘ਚ ਸਿਹਤ ਸੇਵਾਵਾਂ ਬਹੁਤ ਖਰਾਬ ਹਨ। ਯੈਲੋ ਫੀਵਰ ਦਾ ਵਿਸ਼ਾਣੂ ਉਸੇ ਮੱਛਰ ਨਾਲ ਫੈਲਦਾ ਹੈ, ਜਿਸ ਤੋਂ ਜ਼ੀਕਾ ਅਤੇ ਡੇਂਗੂ ਫੈਲਦਾ ਹੈ। ਹਾਲਾਂਕਿ ਇਹ ਇਨ੍ਹਾਂ ਦੋਨਾਂ ਤੋਂ ਕਿਤੇ ਜ਼ਿਆਦਾ ਖਤਰਨਾਕ ਹਨ। ਵਿਸ਼ਵ ਸਿਹਤ ਸੰਗਠਨ ਦੇ ਕਾਂਗੋ ‘ਚ ਪ੍ਰਤੀਨਿਧੀ ਯੋਕੋਓਡੇ ਅਲਾਰੈਂਗਰ ਨੇ ਹਾਲਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਬੀਮਾਰੀ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵੱਡੇ ਇਲਾਕੇ ‘ਚ ਮਹਾਮਾਰੀ ਦੀ ਰੋਕਥਾਮ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ ਅਤੇ ਕਿਨਸ਼ਾਸਾ ਕਾਫੀ ਵੱਡਾ ਇਲਾਕਾ ਹੈ।