India News World

ਕਾਦਰ ਖ਼ਾਨ ਦੇ ਸਭ ਤੋਂ ਵੱਡੇ ਬੇਟੇ ਦਾ ਕੈਨੇਡਾ ’ਚ ਦੇਹਾਂਤ

ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਵੈਟਰਨ ਸੰਵਾਦ ਲੇਖਕ ਤੇ ਕਲਾਕਾਰ ਕਾਦਰ ਖ਼ਾਨ ਦੇ ਸਭ ਤੋਂ ਵੱਡੇ ਬੇਟੇ ਅਬਦੁਲ ਕੁੱਦੂਸ ਦਾ ਕੈਨੇਡਾ ਵਿਚ ਦੇਹਾਂਤ ਹੋ ਗਿਆ। ਅਬਦੁਲ ਕੁੱਦੂਸ, ਕਾਦਰ ਖ਼ਾਨ ਦੇ ਪਹਿਲੇ ਵਿਆਹ ਦੀ ਔਲਾਦ ਸਨ। ਕਾਦਰ ਖ਼ਾਨ ਦਾ ਦੇਹਾਂਤ ਵੀ 2018 ਵਿਚ ਕੈਨੇਡਾ ਵਿਚ ਹੀ ਹੋਇਆ ਸੀ। ਅਬਦੁਲ ਦੇ ਦੇਹਾਂਤ ਦੀ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ। ਕਾਦਰ ਖ਼ਾਨ ਦੇ ਦੋ ਬੇਟੇ ਸਰਫ਼ਰਾਜ਼ ਖ਼ਾਨ ਤੇ ਸ਼ਾਹ ਨਵਾਜ਼ ਖ਼ਾਨ ਹਨ। ਸਰਫ਼ਰਾਜ਼ ਨੇ ਕਈ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ।ਮੀਡੀਆ ਰਿਪੋਰਟਾਂ ਅਨੁਸਾਰ, ਫ਼ਿਲਮ ਇੰਡਸਟਰੀ ਦੀ ਚਮਕ-ਦਮਕ ਤੋਂ ਦੂਰ ਅਬਦੁਲ ਕੈਨੇਡਾ ਏਅਰਪੋਰਟ ’ਤੇ ਸੁਰੱਖਿਆ ਅਧਿਕਾਰੀ ਸਨ। ਕਈ ਸਾਲ ਪਹਿਲੇ ਇਕ ਇੰਟਰਵਿਊ ਵਿਚ ਕਾਦਰ ਖ਼ਾਨ ਨੇ ਦੱਸਿਆ ਸੀ ਕਿ ਅਬਦੁਲ ਦੀ ਵਜ੍ਹਾ ਨਾਲ ਹੀ ਫ਼ਿਲਮਾਂ ਵਿਚ ਵਿਲੇਨ ਬਣਨਾ ਬੰਦ ਕੀਤਾ ਸੀ, ਕਿਉਂਕਿ ਫ਼ਿਲਮ ਦੇ ਅੰਤ ਵਿਚ ਵਿਲੇਨ ਦੀ ਮਾਰ-ਕੁੱਟ ਹੁੰਦੀ ਸੀ ਤੇ ਇਸ ਗੱਲ ਨੂੰ ਲੈ ਕੇ ਅਬਦੁਲ ਦਾ ਕਲਾਸ ਦੇ ਬੱਚਿਆਂ ਨਾਲ ਝਗੜਾ ਹੁੰਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਮਿਕ ਕੈਰੇਕਟਰ ਨਿਭਾਉਣਾ ਸ਼ੁਰੂ ਕਰ ਦਿੱਤਾ ਸੀ।