World

ਕੈਨੇਡਾ ‘ਚ ਸਿੱਖ ਵਿਦਿਆਰਥੀ ਨੇ ਜਿੱਤੀ 60 ਲੱਖ ਦੀ ਸਕਾਲਰਸ਼ਿਪ

ਓਟਾਵਾ : ਪੰਜਾਬੀ ਦੁਨੀਆ ਦੇ ਜਿਸ ਹਿੱਸੇ ਵਿਚ ਵੀ ਗਏ ਹਨ ਉੱਥੇ ਉਹਨਾਂ ਨੇ ਨਾਮਣਾ ਖੱਟਿਆ ਹੈ। ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਵੀ ਆਪਣੀ ਮਿਹਨਤ ਨਾਲ ਦੇਸ਼ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਤਾਜ਼ਾ ਮਾਮਲੇ ਵਿਚ ਕੈਨੇਡਾ ਦੇ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਸਕਹੂਲਿਚ ਫਾਊਂਡੇਸ਼ਨ ਵੱਲੋਂ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਦੇ ਹੋਣਹਾਰ ਸਿੱਖ ਵਿਦਿਆਰਥੀ ਖੁਸ਼ਹਾਲ ਮੁਜਰਾਲ ਨੂੰ 1 ਲੱਖ ਡਾਲਰ ਭਾਵ 60 ਲੱਖ ਰੁਪਏ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਹੈ। 

ਖ਼ੁਸ਼ਹਾਲ ਮੁਜ਼ਰਾਲ ਨੇ ਡੈਲਟਾ ਦੇ ਬਰਨਸਵਿਊ ਸੈਕੰਡਰੀ ਸਕੂਲ ਤੋਂ 12ਵੀਂ ਜਮਾਤ ਪਾਸ ਕੀਤੀ ਹੈ। ਬਰਨਸਵਿਊ ਸੈਕੰਡਰੀ ਦੇ ਪੰਜਾਬੀ ਮੂਲ ਦੇ ਵਿਦਿਆਰਥੀ ਨੂੰ ਵਾਟਰਲੂ ਯੂਨੀਵਰਸਿਟੀ ਵਿਚ ਸਾਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਲਈ 100,000 ਡਾਲਰ ਸਕਾਲਰਸ਼ਿਪ ਦਿੱਤੀ ਗਈ ਹੈ।ਖੁਸ਼ਹਾਲ ਮੁਜਰਾਲ ਇਸ ਸਾਲ 100,000 ਡਾਲਰ ਦੀ ਸ਼ੁਲਿਚ ਲੀਡਰ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਚੁਣੇ ਗਏ ਪੂਰੇ ਕੈਨੇਡਾ ਦੇ 100 ਗ੍ਰੈਜੂਏਟ ਵਿਦਿਆਰਥੀਆਂ ਵਿਚੋਂ ਇੱਕ ਹੈ। 

ਇੱਥੇ ਦੱਸ ਦਈਏ ਕਿ ਇਹ ਸਕਾਲਰਸ਼ਿਪ ਕੈਨੇਡਾ ਦੀਆਂ 20 ਸਹਿਭਾਗੀ ਯੂਨੀਵਰਸਿਟੀਆਂ ਵਿਚੋਂ ਇਕ ਵਿਚ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਜਾਂ ਗਣਿਤ (STEM) ਅੰਡਰ ਗ੍ਰੈਜੂਏਟ ਪ੍ਰੋਗਰਾਮ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਕੈਨੇਡਾ ਦਾ ਹਰੇਕ ਹਾਈ ਸਕੂਲ ਪ੍ਰਤੀ ਵਿਦਿਅਕ ਸਾਲ ਵਿਚ ਵਜ਼ੀਫ਼ੇ ਲਈ ਇਕ ਵਿਦਿਆਰਥੀ ਨੂੰ ਨਾਮਜ਼ਦ ਕਰ ਸਕਦਾ ਹੈ ਅਤੇ ਮੁਜਰਾਲ ਨੂੰ ਉਸ ਦੀਆਂ ਸ਼ਾਨਦਾਰ ਅਕਾਦਮਿਕ ਅਤੇ ਕਮਿਊਨਿਟੀ ਦੀਆਂ ਵਾਧੂ ਪਾਠਕ੍ਰਮਕ ਪ੍ਰਾਪਤੀਆਂ ਲਈ ਚੁਣਿਆ ਗਿਆ ਸੀ।

ਮੁਜਰਾਲ ਨੇ ਕਿਹਾ ਕਿ ਜਦੋਂ ਉਸ ਨੂੰ ਪੇਸ਼ਕਸ਼ ਦਾ ਨੋਟਿਸ ਮਿਲਿਆ ਤਾਂ ਉਹ ਖੁਦ ਨੂੰ ”ਚੰਦਰਮਾ ਤੋਂ ਪਾਰ” ਮਹਿਸੂਸ ਕਰ ਰਿਹਾ ਸੀ। ਮੁਜਰਾਲ ਮੁਤਾਬਕ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਸ ਨੇ100,000 ਡਾਲਰ ਦੀ ਸਕਾਲਰਸ਼ਿਪ ਜਿੱਤੀ ਹੈ। ਮੁਜਰਾਲ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ,”ਮੈਨੂੰ ਆਪਣੀ ਜਿੱਤ ‘ਤੇ ਪ੍ਰਤੀਕਿਰਿਆ ਕਰਨ ਲਈ ਸਮੇਂ ਦੀ ਜ਼ਰੂਰਤ ਸੀ।” ਮੁਜਰਾਲ ਨੇ ਕਿਹਾ ਕਿ ਸਕਾਲਰਸ਼ਿਪ ਨਾਲ ਸਨਮਾਨਿਤ ਹੋਣ ਨਾਲ ਉਸ ਦੇ ਪਰਿਵਾਰ ਅਤੇ ਭਰਾ ਦੀ ਪੜ੍ਹਾਈ ਲਈ ਫੰਡ ਦੇਣ ਦਾ ਬੋਝ ਦੂਰ ਹੁੰਦਾ ਹੈ। ਇਹ ਸਕਾਲਰਸ਼ਿਪ ਮੈਨੂੰ ਮੇਰੇ ਟੀਚਿਆਂ ਤੱਕ ਪਹੁੰਚਣ ਵਿਚ ਮੇਰੀ ਸਹਾਇਤਾ ਕਰੇਗੀ ਕਿਉਂਕਿ ਇਹ ਭਾਰ ਅਤੇ ਚਿੰਤਾ ਨੂੰ ਦੂਰ ਕਰਦੀ ਹੈ ਜਦੋਂ ਪੜ੍ਹਾਈ ਕਰਦਿਆਂ ਯੂਨੀਵਰਸਿਟੀ ਨੂੰ ਫੰਡ ਦਿੱਤੇ ਜਾਂਦੇ ਹਨ। ਇਹ ਮੈਨੂੰ ਆਪਣੀ ਸਿੱਖਿਆ ਦੁਆਰਾ ਸੋਚਣ, ਸੋਚਣ, ਧਿਆਨ ਕੇਂਦਰਿਤ ਕਰਨ ਅਤੇ ਸਫਲ ਹੋਣ ਲਈ ਵਧੇਰੇ ਸਮਾਂ ਪ੍ਰਦਾਨ ਕਰਦਾ ਹੈ।ਉੱਧਰ ਸਕਾਲਰਸ਼ਿਪ ਲੀਡਰ ਸਕਾਲਰਸ਼ਿਪਜ਼ ਕੈਨੇਡਾ ਤੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ਇਹ ਵਜ਼ੀਫੇ ਸਾਲ 2012 ਵਿਚ ਕਾਰੋਬਾਰੀ ਅਤੇ ਪਰਉਪਕਾਰੀ ਸਿਮੌਰ ਸ਼ੂਲਿਚ ਦੁਆਰਾ ਤਿਆਰ ਕੀਤੇ ਗਏ ਸਨ।