Menu

ਕੈਨੇਡਾ ਦੀ ਸੁਪਰੀਮ ਕੋਰਟ ਨੂੰ ਮਿਲੇਗਾ ਨਵਾਂ ਜੱਜ, ਟਰੂਡੋ ਕਰਨਗੇ ਨਿਯੁਕਤੀ

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੀ ਸੁਪਰੀਮ ਕੋਰਟ ਦੇ ਨਵੇਂ ਜੱਜ ਦੀ ਨਿਯੁਕਤੀ ਲਈ ਤਿਆਰ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਜੱਜ ਦੀ ਨਿਯੁਕਤੀ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਦੀ ਸਵੇਰ ਨੂੰ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਕੈਨੇਡਾ ਦੀ ਸੁਪਰੀਮ ਕੋਰਟ ਦੀ ਮੌਜੂਦਾ ਜੱਜ ਬੇਵਰਲੇ ਮੈਕਲਚਲਿਨ ਹੈ, ਜੋ ਅਗਲੇ ਮਹੀਨੇ ਯਾਨੀ ਕਿ 15 ਦਸੰਬਰ ਨੂੰ ਸੇਵਾਮੁਕਤ ਹੋ ਜਾਵੇਗੀ, ਜਿਸ ਕਾਰਨ ਨਵੇਂ ਜੱਜ ਦੀ ਚੋਣ ਕੀਤੀ ਜਾ ਰਹੀ ਹੈ। ਬੇਵਰਲੇ ਕੈਨੇਡਾ ‘ਚ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਔਰਤ ਅਤੇ ਕੈਨੇਡਾ ਦੇ ਇਤਿਹਾਸ ‘ਚ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੀ ਜੱਜ ਹੈ। ਬੇਵਰਲੇ ਦਾ ਜਨਮ 7 ਸਤੰਬਰ 1943 ਨੂੰ ਹੋਇਆ ਹੈ।