India News

ਕੋਰੋਨਾ ਕਾਰਣ ਸਥਿਤੀ ਭਿਆਨਕ, ਭਾਰਤ ਖਰੀਦੇਗਾ 10 ਹਜ਼ਾਰ ਆਕਸੀਜਨ ਕੰਸਟ੍ਰੇਟਰਸ

ਨਵੀਂ ਦਿੱਲੀ/ਜੇਨੇਵਾ-ਕੋਰੋਨਾ ਵਾਇਰਸ ਨੇ ਭਾਰਤ ਦੀ ਸਥਿਤੀ ਕਾਫੀ ਖਰਾਬ ਕਰ ਦਿੱਤੀ ਹੈ। ਭਾਰਤ ਦੇ ਜ਼ਿਆਦਾਤਰ ਹਸਪਤਾਲ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਸੈਂਕੜੇ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋ ਤਾਂ ਸੈਂਕੜੇ ਹਸਪਤਾਲਾਂ ‘ਚ ਆਕਸੀਜਨ ਬਚੀ ਹੀ ਨਹੀਂ ਹੈ। ਦੇਸ਼ ਦੇ ਹਰ ਕੋਨੇ ‘ਚ ਆਕਸੀਜਨ ਦੀ ਕਮੀ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ। ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ 10 ਹਜ਼ਾਰ ਆਕਸੀਜਨ ਕੰਸਟ੍ਰੇਟਰਸ ਵਿਦੇਸ਼ਾਂ ਤੋਂ ਖਰੀਦਣ ਦਾ ਫੈਸਲਾ ਕੀਤਾ ਹੈ। ਉਥੇ, ਭਾਰਤ ਦੀ ਸਥਿਤੀ ਨੂੰ ਲੈ ਕੇ ਡਬਲਯੂ.ਐੱਚ.ਓ. ਨੇ ਕਿਹਾ ਕਿ ਭਾਰਤ ਦੀ ਸਥਿਤੀ ਇਸ ਵਾਲੇ ਭਿਆਨਕ ਹੈ ਜੋ ਕਾਫੀ ਚਿੰਤਾ ਦੀ ਗੱਲ ਹੈ।

10 ਹਜ਼ਾਰ ਆਕਸੀਜਨ ਕੰਸਟ੍ਰੇਟਰਸ ਖਰੀਦੇਗੀ ਸਰਕਾਰ
ਕੇਂਦਰ ਸਰਕਾਰ ਨੇ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ 10 ਹਜ਼ਾਰ ਆਕਸੀਜਨ ਕੰਸਟ੍ਰੇਟਰਸ ਖਰੀਦਣ ਦਾ ਫੈਸਲਾ ਕੀਤਾ ਹੈ। ਇਕ ਨਿਊਜ਼ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਖਬਰ ਦਿੱਤੀ ਹੈ ਕਿ ਭਾਰਤ ਨੇ 10 ਹਜ਼ਾਰ ਆਕਸੀਜਨ ਕੰਸਟ੍ਰੇਟਰਸ ਖਰੀਦਣ ਦਾ ਆਰਡਰ ਦੇ ਦਿੱਤਾ ਹੈ। ਅਗਲੇ ਹਫਤੇ ਤੋਂ ਆਕਸੀਜਨ ਕੰਸਟ੍ਰੇਟਰਸ ਅਮਰੀਕਾ ਤੋਂ ਭਾਰਤ ਆਉਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਭਾਰਤੀ ਨਿਊਜ਼ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ਦਿੱਤੀ ਹੈ ਕਿ ਭਾਰਤ ‘ਚ ਆਕਸੀਜਨ ਕਿੱਲਤ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਨੇ ਕਈ ਪ੍ਰਾਈਵੇਟ ਕੰਪਨੀਆਂ ਨਾਲ ਕਰਾਰ ਕੀਤਾ ਹੈ ਜਿਸ ਦੇ ਤਹਿਤ ਵਿਦੇਸ਼ ਕੰਪਨੀਆਂ ਜਲਦ ਤੋਂ ਜਲਦ ਭਾਰਤ ਨੂੰ ਆਕਸੀਜਨ ਕੰਸਟ੍ਰੇਟਰਸ ਮੁਹੱਈਆ ਕਰਵਾਉਣਗੀਆਂ।

ਅਗਲੇ ਹਫਤੇ ਅਮਰੀਕਾ ਤੋਂ ਮਿਲੇਗੀ ਆਕਸੀਜਨ
ਰਿਪੋਰਟ ਮੁਤਾਬਕ ਅਗਲੇ ਹਫਤੇ ਤੋਂ ਅਮਰੀਕਾ ਤੋਂ ਆਕਸੀਜਨ ਆਉਣੀ ਸ਼ੁਰੂ ਹੋ ਜਾਵੇਗੀ। ਅਮਰੀਕਾ ਦੇ ਸੈਨ ਫ੍ਰਾਂਸਿਸਕੋ ਤੋਂ ਅਗਲੇ ਹਫਤੇ ਨਵੀਂ ਦਿੱਲੀ ਲਈ ਫਲਾਈਟ ਆਵੇਗੀ ਜਿਸ ‘ਚ ਵੱਡੀ ਗਿਣਤੀ ‘ਚ ਆਕਸੀਜਨ ਕੰਸਟ੍ਰੇਟਰਸ ਭਾਰਤ ਪਹੁੰਚਣਗੇ, ਨਾਲ ਹੀ ਸ਼ਿਕਾਗੋ ਤੋਂ ਵੀ ਆਕਸੀਜਨ ਕੰਸਟ੍ਰੇਟਰਸ ਭਾਰਤ ਆਉਣਗੇ।

ਡਬਲਯੂ.ਐੱਚ.ਓ. ਨੇ ਕਿਹਾ-ਸਥਿਤੀ ਚਿੰਤਾਜਨਕ
ਉਥੇ, ਭਾਰਤ ਦੀ ਸਥਿਤੀ ਨੂੰ ਦੇਖਦੇ ਹੋਏ ਡਬਲਯੂ.ਐੱਚ.ਓ. ਨੇ ਦੁਨੀਆ ਲਈ ਚਿਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਕਿ ਕੋਰੋਨਾ ਵਾਇਰਸ ਕੀ ਸਕਦਾ ਹੈ, ਇਸ ਨੂੰ ਭਾਰਤੀ ਦੀ ਖਰਾਬ ਸਥਿਤੀ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਸਕਦਾ ਹੈ। ਡਬਲਯੂ.ਐੱਚ.ਓ. ਚੀਫ ਨੇ ਕਿਹਾ ਕਿ ਉਹ ਭਾਰਤ ਦੀ ਸਥਿਤੀ ਨੂੰ ਲੈ ਕੇ ਕਾਫੀ ਚਿੰਤਤ ਹਨ। ਡਬਲਯੂ.ਐੱਚ.ਓ. ਚੀਨ ਨੇ ਕਿਹਾ ਕਿ ਦੁਨੀਆ ‘ਚ ਵੈਕਸੀਨੇਸ਼ਨ ਦੀ ਰਫਤਾਰ ਹੌਲੀ ਹੈ, ਜਿਸ ਕਾਰਣ ਹਜ਼ਾਰਾਂ ਲੋਕ ਮਰ ਰਹੇ ਹਨ, ਕੋਰੋਨਾ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ ਹੈ, ਉਨ੍ਹਾਂ ਦੀ ਜਾਂਚ ਨਹੀਂ ਕੀਤਾ ਜਾ ਰਹੀ ਹੈ, ਜਿਸ ਕਾਰਣ ਦੁਨੀਆ ਖਤਰਨਾਕ ਸਥਿਤੀ ‘ਚ ਪਹੁੰਚਦੀ ਜਾ ਰਹੀ ਹੈ। ਚੀਫ ਨੇ ਕਿਹਾ ਕਿ ਭਾਰਤ ਨੂੰ ਲੈ ਕਿ ਕੋਰੋਨਾ ਦੇ ਵਧਦੇ ਮਾਮਲੇ ਭਾਰਤ ਲਈ ਚਿੰਤਾ ਦੀ ਗੱਲ ਹੈ ਜਿਸ ਨਾਲ ਉਹ ਵੀ ਚਿੰਤਤ ਹਨ। ਭਾਰਤ ਦੀ ਸਥਿਤੀ ਦੁਨੀਆ ਲਈ ਇਕ ਚਿਤਾਵਨੀ ਹੈ ਕਿ ਕੋਰੋਨਾ ਵਾਇਰਸ ਕਿਸ ਕਦਰ ਤਬਾਹੀ ਮਚਾ ਸਕਦਾ ਹੈ।