World

ਕੋਰੋਨਾ ਦੇ ਡਰ ਤੋਂ ਦੇਸ਼ ਛੱਡ ਰਹੇ ਹਨ ਲੋਕ, ਏਅਰਪੋਰਟ ‘ਤੇ ਬ੍ਰਿਟੇਨ ਜਾਣ ਵਾਲਿਆਂ ਦੀ ਇਕੱਠੀ ਹੋਈ ਭੀੜ

ਇਸਲਾਮਾਬਾਦ-ਪਾਕਿਸਤਾਨ ‘ਚ ਕੋਰੋਨਾ ਵਾਇਰਸ ਮਹਾਮਾਰੀ ਦਾ ਖਤਰਾ ਇੰਨਾ ਵਧ ਗਿਆ ਹੈ ਕਿ ਹੁਣ ਲੋਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ। ਇਥੇ ਇਸਲਾਮਾਬਾਦ ਏਅਰਪੋਰਟ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਦੀ ਭੀੜ ਦੇਖੀ ਗਈ ਹੈ। ਇਹ ਲੋਕ ਬ੍ਰਿਟੇਨ ਦੀ ਫਲਾਈਟ ਲੈਣ ਲਈ ਇਥੇ ਪਹੁੰਚੇ ਸਨ। ਦਰਅਸਲ ਬ੍ਰਿਟੇਨ ਨੇ ਇਨਫੈਕਸ਼ਨ ‘ਤੇ ਕੰਟਰੋਲ ਲਈ ਕੁਝ ਦੇਸ਼ਾਂ ‘ਤੇ ਐਂਟਰੀ ਬੈਨ ਲਾਈ ਹੈ ਜਿਸ ‘ਚ ਪਾਕਿਸਤਾਨੀ ਵੀ ਸ਼ਾਮਲ ਹੈ। ਇਸ ਦੀ ਡੈਡਲਾਈਨ 9 ਅਪ੍ਰੈਲ ਰੱਖੀ ਸੀ। ਬ੍ਰਿਟਿਸ਼ ਪਾਕਿਸਤਾਨੀ ਸੰਸਦ ਮੈਂਬਰ ਨੇ ਤਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਚਾਰਟਰ ਫਲਾਈਟ ਦੀ ਬੇਨਤੀ ਕੀਤੀ ਹੈ ਤਾਂ ਕਿ ਫਸੇ ਹੋਏ ਲੋਕਾਂ ਲਈ ਐਮਰਜੈਂਸੀ ਫਲਾਈਟ ਦਾ ਸੰਚਾਲਨ ਕੀਤਾ ਜਾ ਸਕੇ।

ਵੱਡੀ ਗਿਣਤੀ ‘ਚ ਏਅਰਪੋਰਟ ਪਹੁੰਚੇ ਲੋਕਾਂ ਕਾਰਣ ਏਅਰਲਾਈਨ ਸਟਾਫ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਪਨਾ ਪੈ ਰਿਹਾ ਹੈ। ਮਹਾਮਾਰੀ ਦਰਮਿਆਨ ਲੋਕਾਂ ਨੂੰ ਲਾਈਨ ‘ਚ ਖੜ੍ਹੇ ਹੋਣ ਅਤੇ ਚੈੱਕ-ਇਨ ਲਈ ਸਟਾਫ ਨੂੰ ਖੜ੍ਹੇ ਹੋ ਕੇ ਸਾਰੇ ਕੰਮ ਕਰਨ ‘ਤੇ ਮਜ਼ਬੂਰ ਹੋਣਾ ਪਿਆ। ਮੀਡੀਆ ਰਿਪੋਰਟ ਮੁਤਾਬਕ ਜਹਾਜ਼ ‘ਚ ਚੜਨ ਤੋਂ ਪਹਿਲਾਂ ਇਨ੍ਹਾਂ ਲੋਕਾਂ ਦਾ ਤਾਪਮਾਨ ਵੀ ਚੈੱਕ ਨਹੀਂ ਕੀਤਾ ਗਿਆ। ਹਾਲਾਂਕਿ ਇਨ੍ਹਾਂ ਲਈ ਕੋਵਿਡ ਦੀ ਨੈਗੇਟਿਵ ਰਿਪੋਰਟ ਦਿਖਾਉਣ ਦਾ ਨਿਯਮ ਜ਼ਰੂਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਥੇ ਪਹੁੰਚਣ ਤੋਂ ਬਾਅਦ ਕੁਝ ਟੈਸਟ ਵੀ ਕਰਵਾਏ ਜਾਂਦੇ ਹਨ।