India News

ਕੋਰੋਨਾ ਵਾਇਰਸ ਦੇ ਲੱਛਣ ਦਿੱਸਣ ਤਾਂ ਨਾ ਘਬਰਾਓ, ਖੁਦ ਹੀ ਕਰੋ ਆਯੁਰਵੇਦਿਕ ਦੇਸੀ ਇਲਾਜ

CoronaVirus: ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਟੀਕਾਕਰਨ ਦਾ ਦੂਜਾ ਗੇੜ ਜਾਰੀ ਹੈ। ਬੁਖਾਰ, ਖੰਘ ਤੇ ਥਕਾਵਟ ਹਾਲੇ ਵੀ ਕੋਰੋਨਾ ਵਾਇਰਸ ਦੀ ਲਾਗ ਨਾਲ ਜੁੜੇ ਸਭ ਤੋਂ ਆਮ ਲੱਛਣ ਹਨ। ਘਰ ’ਚ ਰਹਿੰਦਿਆਂ ਲੋਕ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ (ਇਮਿਊਨ ਸਿਸਟਮ) ਮਜ਼ਬੂਤ ਕਰਨ ਤੇ ਛੇਤੀ ਠੀਕ ਹੋਣ ਲਈ ਕੁਝ ਕਰ ਸਕਦੇ ਹਨ। ਕੁਆਰੰਟੀਨ ’ਚ ਰਹਿ ਕੇ ਮਾਮੂਲੀ ਲੱਛਣਾਂ ਵਾਲੇ ਵਿਅਕਤੀਆਂ ਦਾ ਇਲਾਜ ਕੁਝ ਸੁਖਾਲੀ ਦਵਾਈ ਨਾਲ ਕੀਤਾ ਜਾ ਸਕਦਾ ਹੈ।

ਆਯੁਰਵੇਦ ਦੇ ਮਾਹਿਰ ਡਾਕਟਰ ਰੇਖਾ ਰਾਧਾਮੋਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕੋਵਿਡ-19 ਦੇ ਮਾਮੂਲੀ ਲੱਛਣਾਂ ਦਾ ਇਲਾਜ ਕਰਨ ਲਈ ਆਯੁਰਵੇਦਿਕ ਪ੍ਰੋਟੋਕੋਲ ਸ਼ੇਅਰ ਕੀਤਾ ਹੈ:

ਹਾਈਡ੍ਰੇਸ਼ਨ
ਡਾ. ਰੇਖਾ ਦਾ ਸੁਝਾਅ ਹੈ ਕਿ ਸੁੱਕੀ ਅਦਰਕ ਤੇ ਤੁਲਸੀ ਦੀ ਪੱਤੀ ਨਾਲ ਗਰਮ ਪਾਣੀ ਦੀ ਵਰਤੋਂ ਇਸ ਆਸਾਨ ਮਿਸ਼ਰਣ ਨੂੰ ਬਣਾਉਣ ਲਈ ਥੋੜ੍ਹਾ ਪਾਣੀ ਨੂੰ ਸੁੱਕੇ ਅਦਰਕ ਦੇ ਇੱਕ ਟੁਕੜੇ ਨਾਲ ਮਾਤਰਾ ਵਿੱਚ ਅੱਧਾ ਹੋਣ ਤੱਕ ਉਬਾਲੋ। ਫਿਰ ਤੁਲਸੀ ਦੀ ਪੱਤੀ ਨੂੰ ਮਿਲਾ ਕੇ ਇੱਕ ਦਿਨ ’ਚ ਕਈ ਵਾਰ ਪੀਵੋ।

ਫ਼ੂਡ
ਤਾਜ਼ਾ ਪਕਾਇਆ ਤੇ ਗਰਮ ਭੋਜਨ ਖਾਓ। ਚੌਲਾਂ ਦੀ ਪਿੱਛ ਜਾਂ ਮੂੰਗੀ ਦੀ ਦਾਲ ਦਾ ਸੂਪ ਬਿਨਾ ਲੂਣ ਜਾਂ ਤੇਲ ਦੇ ਆਪਣੇ ਲੰਚ ਜਾਂ ਡਿਨਰ ਵਿੱਚ ਯਕੀਨੀ ਬਣਾਓ। ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ। ਹਰੇਕ ਭੋਜਨ ਦੌਰਾਨ ਢਿੱਡ ਨੂੰ ਅੱਧਾ ਖਾਲੀ ਛੱਡੋ। ਰਾਤ ਦਾ ਭੋਜਨ 7 ਵਜੇ ਤੋਂ ਪਹਿਲਾਂ ਖਾਣਾ ਯਕੀਨੀ ਬਣਾਓ।

ਮਸਾਲੇ
ਆਪਣੇ ਭੋਜਨ ਵਿੱਚ ਦਾਲ-ਚੀਨੀ, ਕਾਲੀ ਮਿਰਚ, ਇਲਾਇਚੀ, ਚੱਕਰ ਫੁੱਲ ਤੇ ਲੌਂਗ ਨੂੰ ਆਪਣੇ ਭੋਜਨ ’ਚ ਸ਼ਾਮਲ ਕਰੋ। ਸੁੱਕੀ ਹਲਦੀ ਤੇ ਸੁੱਕਾ ਅਦਰਕ ਵਖੀ ਖਾਣੇ ’ਚ ਜੋੜੋ।

ਫਲ
ਜੇ ਤੁਹਾਡੇ ਸਰੀਰ ਵਿੱਚ ਕੋਈ ਲੱਛਣ ਨਹੀਂ ਦਿਸ ਰਿਹਾ, ਤਦ ਫਲ ਜਿਵੇਂ ਕਿ ਅਨਾਰ ਤੇ ਅੰਗੂਰ ਦਾ ਸੇਵਨ ਕਰੋ। ਜੇ ਤੁਹਾਨੂੰ ਕੋਰੋਨਾ ਵਾਇਰਸ ਦਾ ਲੱਛਣ ਹੈ, ਤਦ ਫਲ ਖਾਣ ਤੋਂ ਪੂਰੀ ਤਰ੍ਹਾਂ ਬਚੋ।

ਸਬਜ਼ੀਆਂ
ਵਧੀਆ ਤਰੀਕੇ ਪੱਕੀਆਂ ਸਬਜ਼ੀਆਂ ਵਰਤੋਂ। ਕੱਚੀ ਸਬਜ਼ੀ ਜਾਂ ਸਲਾਦ ਨਾ ਖਾਓ। ਕੌੜੀ ਸਬਜ਼ੀ ਜਿਵੇਂ ਕਰੇਲਾ ਖਾਣੇ ਵਿੱਚ ਯਕੀਨੀ ਬਣਾਓ। ਬੈਂਗਣ, ਟਮਾਟਰ ਤੇ ਆਲੂ ਖਾਣ ਵਿੰਚ ਘਟਾਓ।

ਕਸਰਤ
ਜੇ ਤੁਹਾਨੂੰ ਲੱਛਣ ਹੈ ਤੇ ਥਕਾਵਟ ਮਹਿਸੂਸ ਕਰ ਰਹੇ ਹੋ, ਤਦ ਕਿਸੇ ਤਰ੍ਹਾਂ ਦੀ ਸਰੀਰਕ ਗਤੀਵਿਧੀ ਨਾ ਕਰੋ। ਸਿਰਫ਼ 30 ਮਿੰਟਾਂ ਲਈ ਪ੍ਰਾਣਾਯਾਮ ਕਰੋ।

ਜੜ੍ਹੀ-ਬੂਟੀ
ਜੇ ਤੁਹਾਨੂੰ ਖੰਘ ਹੈ, ਤਾਂ ਇੱਕ ਚਮਚਾ ਸ਼ਹਿਦ ਨੂੰ ਕਾਲੀ ਮਿਰਚ ਦੇ ਪਾਊਡਰ ਨਾਲ ਇੱਕ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਪੀਓ। ਗਲੇ ’ਚ ਦਰਦ ਹੋਣ ’ਤੇ ਗਰਮ ਪਾਣੀ ਨਾਲ ਕੁਰਲੀ ਕਰੋ।