Menu

ਕ੍ਰਿਸਮਸ ਮੌਕੇ ਪਾਕਿਸਤਾਨ ਨੇ 220 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

ਕਰਾਚੀ— ਪਾਕਿਸਤਾਨ ਨੇ ਐਤਵਾਰ ਕ੍ਰਿਸਮਸ ਮੌਕੇ 220 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ। ਸਰਹੱਦ ਪਾਰ ਅੱਤਵਾਦੀ ਘਟਨਾਵਾਂ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਆਈ ਖਟਾਸ ਦਰਮਿਆਨ ਪਾਕਿਸਤਾਨ ਵਲੋਂ ਸਦਭਾਵਨਾ ਦੀ ਇਹ ਇਕ ਪਹਿਲ ਹੈ। ਜੇਲ ਸੁਪਰਡੈਂਟ ਹਸਨ ਸੇਹਤੋ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਮਾਲਿਰ ਜੇਲ ਤੋਂ ਰਿਹਾਅ ਕੀਤੇ ਗਏ 220 ਮਛੇਰਿਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਪਾਕਿਸਤਾਨੀ ਜਲ ਸੀਮਾ ‘ਚ ਦਾਖਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ।
ਮਛੇਰੇ ਲਾਹੌਰ ਜਾਣ ਵਾਲੀ ਰੇਲਗੱਡੀ ‘ਚ ਸਵਾਰ ਹੋਏ, ਜਿੱਥੋਂ ਉਨ੍ਹਾਂ ਨੂੰ ਵਾਹਗਾ ਸਰਹੱਦ ‘ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਸੇਹਤੋ ਨੇ ਕਿਹਾ, ”ਗ੍ਰਹਿ ਮੰਤਰਾਲੇ ਨੇ 220 ਮਛੇਰਿਆਂ ਨੂੰ ਰਿਹਾਅ ਕਰ ਦਿੱਤਾ, ਜਦਕਿ 219 ਅਜੇ ਵੀ ਸਾਡੀ ਹਿਰਾਸਤ ‘ਚ ਹਨ।” ਦੱਸਣ ਯੋਗ ਹੈ ਕਿ ਸਤੰਬਰ ਮਹੀਨੇ ‘ਚ ਜੰਮੂ-ਕਸ਼ਮੀਰ ਦੇ ਉੜੀ ਵਿਚ ਭਾਰਤੀ ਫੌਜ ਦੇ ਕੈਂਪ ‘ਤੇ ਪਾਕਿਸਤਾਨੀ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਆਈ ਖਟਾਸ ਦਰਮਿਆਨ ਸਦਭਾਵਨਾ ਦੀ ਇਹ ਪਹਿਲ ਸਾਹਮਣੇ ਆਈ ਹੈ।