World

ਕ.ਸ.ਸ.ਆਨੰਦ ਅਤੇ ਸਰਦਾਰਨੀ ਸਤਵੰਤ ਕੌਰ ਨੂੰ ਡਾਇਮੰਡ ਜੁਬਲੀ ਦੀਆਂ ਵਧਾਈਆਂ

ਮਨ ਜਿੱਤ ਦੇ ਸਲਾਹਕਾਰ ਅਤੇ ਉੱਘੇ੍ਹ ਲਿਖਾਰੀ ਸ. ਕੇਵਲ ਸਿੰਘ ਸੈਂਹਬੀ ‘ਆਨੰਦ’ ਅਤੇ ਸਰਦਾਰਨੀ ਸਤਵੰਤ ਕੌਰ ਜੀ ਨੂੰ, ਉਨ੍ਹਾਂ ਦੇ ਵਿਆਹ ਦੀ 60ਵੀਂ ਵਰ੍ਹੇ ਗੰਢ੍ਹ ਦੀਆਂ ਮਨ ਜਿੱਤ ਅਦਾਰੇ, ਇਸਦੇ ਸਮੂਹ ਪਾਠਕਾਂ,ਲੇਖਕਾਂ,ਸਹਿਯੋਗੀਆਂ ਅਤੇ ਉਨਾਂ੍ਹ ਦੇ ਸਮੂਹ ਸ਼ੁਭਚਿੰਤਕਾਂ ਵੱਲੋਂ ਲੱਖ ਲੱਖ ਵਧਾਈਆਂ।
ਉਨਾਂ੍ਹ ਮਨ ਜਿੱਤ ਨੂੰ ਇਹ ਖ਼ਬਰ ਦਿੰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਉਨ੍ਹਾਂ ਦੇ ਵਿਆਹ ਦੀ ਡਾਇਮੰਡ ਜੁਬਲੀ ਤੇ ਬਰਤਾਨੀਆਂ ਦੀ ਮਲਿਕਾ ਐਲੇਜ਼ਿਬੈਥ 11 ਨੇ ਉਨਾਂ੍ਹ ਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ। ਉਨਾਂ੍ਹ ਮਹਾਂਰਾਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ “ਮਲਿਕਾ ਜੀ ਕਿਤਨੇ ਮਹਾਨ ਹਨ” ਜਿਹੜੇ ਆਪਣੀ ਪਰਜਾ ਦਾ ਐਨਾ ਧਿਆਨ ਰੱਖਦੇ ਹਨ ਜਿਸ ਤੇ ਅਸੀਂ ਵੀ ਇਸ ਦੇਸ਼ ਦੇ ਵਾਸੀ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ।
ਸ. ਅਨੰਦ ਅਤੇ ਸਰਦਾਰਨੀ ਆਨੰਦ ਨੇ ਮਹਾਂਰਾਣੀ ਅਤੇ ਉਸਦੇ ਸ਼ਾਹੀ ਖ਼ਾਨਦਾਨ ਪ੍ਰਤੀ ਅਕਾਲ ਪੁਰਖ ਅੱਗੇ ਉਨਾਂ੍ਹ ਦੀ ਸਲਾਮਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਜ਼ਿਕਰਯੋਗ ਹੈ ਕਿ ਆਨੰਦ ਸਾਹਿਬ ਜੀ ਦੀ ਸਾਹਿਤਕ ਪੁਸਤਕ ‘ਸੋਚ ਵਿਚਾਰ’ ਵੀ ਪੰਜਾਬੀ ਸਾਹਿਤ ਦੀ ਝੋਲ੍ਹੀ ਵਿੱਚ ਪੈਣ ਜਾ ਰਹੀ ਹੈ ਜਿਸ ਤੋਂ ਪਾਠਕ ਜ਼ਰੂਰ ਲਾਹਾ ਲੈਣਗੇ।