India News

ਖਹਿਰੇ ਦਾ ਇਸ਼ਾਰਾ ਕਾਂਗਰਸ ਨਾਲ ਮਿਲੇਗਾ ‘ਹੱਥ’!

ਲੁਧਿਆਣਾ : ਪੰਜਾਬ ‘ਚ ਮੁੱਖ ਵਿਰੋਧੀ ਪਾਰਟੀ ‘ਆਪ’ ਦੇ ਨੇਤਾ ਅਤੇ ਆਪੋਜ਼ੀਸ਼ਨ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀਂ ਮੀਡੀਆ ਵਿਚ ਬਿਆਨ ਦਿੱਤਾ ਹੈ ਕਿ ਭਾਜਪਾ ਨੂੰ ਦੇਸ਼ ‘ਚੋਂ ਨੁੱਕਰੇ ਲਗਾਉਣ ਲਈ ਕਾਂਗਰਸ ਨਾਲ ਹੱਥ ਮਿਲਾਉਣ ਨਾਲ ਹੀ ਦਾਲ ਗਲੇਗੀ। ਇਸ ਖਬਰ ਨੂੰ ਲੈ ਕੇ ਜਿਥੇ ਆਮ ਪਾਰਟੀ ਵਿਚ ਖੁੱਸਰ-ਮੁੱਸਰ ਸ਼ੁਰੂ ਹੋ ਗਈ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ‘ਆਪ’ ਨਾਲ ਗੱਠਜੋੜ ਕੇਂਦਰੀ ਕਾਂਗਰਸ ਕਮੇਟੀ ਹਾਈਕਮਾਨ ਕਰੇਗਾ। ਇਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਸਾਡੇ ਕੋਲੋਂ ਜੇ ਕੋਈ ਸਲਾਹ ਮੰਗੇਗਾ ਤਾਂ ਜ਼ਰੂਰ ਦੇਵਾਂਗਾ ਪਰ ਇਸ ਖਬਰ ਦੇ ਆਉਣ ਤੋਂ ਬਾਅਦ ਇਹ ਗੱਲ ਸਾਫ ਹੋਣ ਲੱਗ ਪਈ ਹੈ ਕਿ ‘ਆਪ’ ਜਿਸ ਨੇ ਰਾਸ਼ਟਰਪਤੀ ਚੋਣ ਮੌਕੇ ਕਾਂਗਰਸੀ ਉਮੀਦਵਾਰ ਮੀਰਾ ਕੁਮਾਰੀ ਨੂੰ ਵੋਟ ਪਾਈ ਸੀ ਤੇ ਹੁਣ ਵੀ ਉਹ ਕਾਂਗਰਸ ਨਾਲ ਗੱਠਜੋੜ ਕਰ ਸਕਦੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਗੱਠਜੋੜ ਆਉਣ ਵਾਲੇ 2-3 ਮਹੀਨਿਆਂ ਵਿਚ ਹੋਣ ਦੀ ਸੰਭਾਵਨਾ ਹੈ, ਜੇਕਰ ਗਠਜੋੜ ਹੋ ਗਿਆ ਤਾਂ ‘ਆਪ’ ਵਿਚ ਬੈਠੇ ਤੇਜ਼ ਤਰਾਰ ਹਲਕਾ ਦਾਖਾ ਦੇ ਵਿਧਾਇਕ ਸ. ਫੂਲਕਾ ਵਿਧਾਨ ਸਭਾ ਅਸਤੀਫਾ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਕਾਂਗਰਸ ਨਾਲ ਗੱਠਜੋੜ ਕਰਨ ‘ਤੇ ਫੌਰੀ ਅਸਤੀਫਾ ਦੇਣ ਦੀ ਗੱਲ ਆਖ ਚੁੱਕੇ ਹਨ।