Menu

ਗੋਦ ਲਏ ਬੱਚਿਆਂ ਨਾਲ ਕਰਦੇ ਸਨ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ, ਹੋਈ ਸਜ਼ਾ

ਕਿਊਬੈਕ— ਇੱਥੋਂ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੂੰ ਅਦਾਲਤ ਵਲੋਂ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਜੋੜੇ ‘ਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ, ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਸਨ। ਜੈਕਇਊਸ ਲੈਪਰੋਟੇ ਅਤੇ ਮਿਸ਼ਲੇਨ ਚਾਰਟਲੈਂਡ ਲੈਪਰੋਟੇ ਨਾਮਕ ਇਸ ਜੋੜੇ ਨੂੰ ਅਦਾਲਤ ਵਲੋਂ ਕ੍ਰਮਵਾਰ 8 ਤੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਇਸ ਜੋੜੇ ਵਲੋਂ ਇਸ ਤਰ੍ਹਾਂ ਦੇ ਗੰਦੇ ਅਪਰਾਧਾਂ ਨੂੰ ਅੰਜਾਮ ਸਾਲ 1966 ਤੋਂ ਲੈ ਕੇ 1986 ਦਰਮਿਆਨ ਦਿੱਤਾ ਗਿਆ ਸੀ। ਪੀੜਤਾਂ ‘ਚੋਂ 2 ਬੱਚਿਆਂ ਵਲੋਂ ਆਪਣੇ ਦੁੱਖ ਨਾਲ ਸੰਬੰਧਤ ਬਿਆਨਾਂ ਨੂੰ ਉੱਚੀ-ਉੱਚੀ ਅਦਾਲਤ ‘ਚ ਪੜ੍ਹਾ ਗਿਆ। ਇਨ੍ਹਾਂ ‘ਚੋਂ ਇੱਕ ਪੀੜਤ ਨੇ ਦੱਸਿਆ ਕਿ ਜਦੋਂ ਉਸ ਦੀ ਉਮਰ 9 ਸਾਲ ਸੀ, ਉਸ ਵੇਲੇ ਉਹ ਇਸ ਜੋੜੇ ਦੀ ਦੇਖਭਾਲ ਹੇਠ ਆਈ ਸੀ। ਉਸ ਨੇ ਦੱਸਿਆ ਕਿ ਉਸ ਦਾ ਇਸ ਜੋੜੇ ਦੀ ਨਿਗਰਾਨੀ ਹੇਠ ਆਉਂਦਿਆਂ ਸਾਰ ਹੀ ਜਿਨਸੀ ਸ਼ੋਸ਼ਣ ਸ਼ੁਰੂ ਹੋ ਗਿਆ ਸੀ।