World

ਚੀਨ ਦੀ ਮਿਲਟਰੀ ਟੀਮ ਅਤੇ ਮੰਤਰੀ ਕਰਨਗੇ ਭਾਰਤ ਦਾ ਦੌਰਾ

ਬੀਜਿੰਗ— ਚੀਨ ਦੇ ਸਟੇਟ ਕੌਂਸਲਰ ਅਤੇ ਪਬਲਿਕ ਸਕਿਓਰਟੀ ਮਿਨਿਸਟਰ ਚਾਓ ਕੇਜੀ ਦੀ ਅਗਲੀ ਭਾਰਤ ਯਾਤਰਾ ਦੋਹਾਂ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ ਨੂੰ ਵਧਾਉਣ ਲਈ ਤਿਆਰੀ ‘ਚ ਹੈ। ਇਸ ਮਹੀਨੇ ਚੀਨ ਦੀ ਇਕ ਮਿਲਟਰੀ ਟੀਮ ਵੀ ਭਾਰਤ ਆਉਣ ਵਾਲੀ ਹੈ। ਦੋਹਾਂ ਦੇਸ਼ਾਂ ਵਿਚਕਾਰ ਮਿਲਟਰੀ ਟੀਮ ਦੇ ਵੀ ਭਾਰਤ ਆਉਣ ਦੀ ਉਮੀਦ ਹੈ। ਵੁਹਾਨ ‘ਚ ਪੀ. ਐੱਮ. ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਰਸਮੀ ਬੈਠਕ ਮਗਰੋਂ ਸਕਾਰਾਤਮਕ ਮਾਹੌਲ ‘ਚ ਦੋ-ਪੱਖੀ ਰੱਖਿਆ ਸਹਿਯੋਗ ਵਧ ਸਕਦਾ ਹੈ। ਭਾਰਤ ਨੂੰ ਉਮੀਦ ਹੈ ਕਿ ਰੱਖਿਆ ਸਹਿਯੋਗੀਆਂ ਅਤੇ ਸੁਰੱਖਿਆ ਸਮਝੌਤਿਆਂ ਨਾਲ ਜੈਸ਼-ਏ-ਮੁਹੰਮਦ ਦੇ ਚੀਫ ਮਸੂਦ ਅਜਹਰ ‘ਤੇ ਵੀ ਗੱਲਬਾਤ ਹੋ ਸਕਦੀ ਹੈ, ਜਿਸ ਨੂੰ ਗਲੋਬਲ ਅੱਤਵਾਦੀ ਸਿੱਧ ਕਰਨ ਲਈ ਭਾਰਤ ਦੀਆਂ ਕੋਸ਼ਿਸ਼ਾਂ ‘ਚ ਚੀਨ ਅੜਿੱਕਾ ਪਾਉਂਦਾ ਆਇਆ ਹੈ।
2015 ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪੇਇਚਿੰਗ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਨੇ ਸੁਰੱਖਿਆ ਸਹਿਯੋਗ ‘ਤੇ ਪਹਿਲੀ ਵਾਰ ਅੰਬ੍ਰੇਲਾ ਐਗਰੀਮੈਂਟ ‘ਤੇ ਦਸਤਖਤ ਕਰਨ ਦੀ ਗੱਲਲ ਕੀਤੀ ਸੀ ਪਰ ਅਜਿਹਾ ਹੋ ਨਾ ਸਕਿਆ ਸੀ। ਇਸ ਦੇ ਬਾਅਦ ਦੋਹਾਂ ਦੇਸ਼ਾਂ ਨੇ ਇਕ ਹੋਰ ਮੌਕਾ ਉਸ ਸਮੇਂ ਗਵਾਇਆ ਜਦ ਚੀਨ ਦੀ ਕਮਿਊਨਿਸਟ ਪਾਰਟੀ ਪੋਲਿਤ ਬਿਊਰੋ ਦੇ ਮੈਂਬਰ ਮੇਂਗ ਜਿਆਨਝੂ 2016 ‘ਚ ਭਾਰਤ ਦੀ ਯਾਤਰਾ ‘ਤੇ ਆਏ ਸਨ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫਤੇ ਸ਼ਿੰਘਾਈ ਕਾਰਪੋਰੇਸ਼ਨ ਆਰਗੇਨਾਇਜ਼ੇਸ਼ਨ ਦੀ ਐੱਨ. ਐੱਸ. ਏ. ਬੈਠਕ ‘ਚ ਸ਼ਾਮਲ ਹੋਏ ਭਾਰਤ ਦੇ ਡਿਪਟੀ ਨੈਸ਼ਨਲ ਸਕਿਓਰਟੀ ਅਡਵਾਇਜ਼ਰੀ ਰਾਜੇਂਦਰ ਖੰਨਾ ਨੇ ਚਾਓ ਕੇਜੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਵੁਹਾਨ ‘ਚ ਮੋਦੀ ਅਤੇ ਸ਼ੀ ਜਿਨਪਿੰਗ ਦੀ ਰਸਮੀ ਬੈਠਕ ਮਗਰੋਂ ਬਣੇ ਮਾਹੌਲ ਦੇ ਅਸਰ ਕਾਰਨ ਇਹ ਬੈਠਕ ਹੋ ਰਹੀ ਹੈ।