Menu

ਚੌਕੀਦਾਰ ਦੇ ਬੇਟੇ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ, ਵਾਪਸ ਕੀਤੇ 40 ਲੱਖ ਦੇ ਹੀਰੇ

ਸੂਰਤ— ਲੋਕਾਂ ‘ਚ ਈਮਾਨਦਾਰੀ ਹੁਣ ਵੀ ਜਿਊਂਦਾ ਹੈ ਅਤੇ ਇਸ ਦੀ ਮਿਸਾਲ ਪੇਸ਼ ਕੀਤੀ ਗੁਜਰਾਤ ਦੇ ਸੂਰਤ ‘ਚ ਇਕ ਚੌਕੀਦਾਰ ਦੇ ਬੇਟੇ ਨੇ। ਇੱਥੇ 15 ਸਾਲ ਦੇ ਵਿਸ਼ਾਲ ਉਪਾਧਿਆਇ ਨੂੰ ਕ੍ਰਿਕਟ ਖੇਡਣ ਦੌਰਾਨ 700 ਕੈਰੇਟ ਦੇ ਹੀਰੇ ਮਿਲੇ। ਹੀਰਿਆਂ ਦੀ ਕੀਮਤ ਕਰੀਬ 40 ਲੱਖ ਰੁਪਏ ਦੱਸੀ ਜਾ ਰਹੀ ਹੈ। 15 ਅਗਸਤ ਨੂੰ ਜਿੱਥੇ ਡਾਇਮੰਡ ਸਟ੍ਰੀਟ ਮਹਿਧਰਪੁਰਾ ‘ਚ ਵਿਅਕਤੀ ਨੂੰ ਇਹ ਹੀਰੇ ਮਿਲੇ, ਉਥੇ ਹੀਰਿਆਂ ਦਾ ਮਾਲਕ ਲੱÎਭਦੇ ਹੋਏ ਉਥੇ ਪੁੱਜਾ ਤਾਂ ਵਿਅਕਤੀ ਨੇ ਹੀਰੇ ਵਾਪਸ ਕਰ ਦਿੱਤੇ। ਵਿਸ਼ਾਲ 9ਵੀਂ ਜਮਾਤ ‘ਚ ਪੜ੍ਹਦਾ ਹੈ ਅਤੇ ਮਹਿਧਰਪੁਰਾ ‘ਚ ਰਹਿੰਦਾ ਹੈ। ਵਿਸ਼ਾਲ ਦੀ ਈਮਾਨਦਾਰੀ ਦੇਖਦੇ ਹੋਏ ਹੀਰਾ ਮਾਲਕ ਨੇ 30 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਉਸ ਨੂੰ ਸਨਮਾਨਿਤ ਕੀਤਾ। ਇੰਨਾ ਹੀ ਨਹੀਂ ਸੂਰਤ ਡਾਇਮੰਡ ਐਸੋਸੀਏਸ਼ਨ ਨੇ ਵੀ ਵਿਸ਼ਾਲ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।
ਹੀਰਾ ਵਪਾਰੀ ਮਨਸੁਖ ਨੇ ਕਿਹਾ ਕਿ ਵਿਸ਼ਾਲ ਨੇ ਮੇਰੇ ਹੀਰੇ ਵਾਪਸ ਕੀਤੇ ਹਨ, ਇਸ ਲਈ ਮੈਂ ਉਸ ਦਾ ਧੰਨਵਾਦ ਕਰਦਾ ਹਾਂ। ਹੀਰੇ ਨਾ ਮਿਲਦੇ ਤਾਂ ਇਹ ਮੇਰਾ ਬਹੁਤ ਵੱਡਾ ਨੁਕਸਾਨ ਹੁੰਦਾ। ਲੈਣਦਾਰਾਂ ਦਾ ਪੈਸਾ ਦੇਣ ਲਈ ਮੈਨੂੰ ਆਪਣਾ ਘਰ ਵੇਚਣਾ ਪੈ ਜਾਂਦਾ। ਵਿਸ਼ਾਲ ਨੇ ਮੇਰੇ ਅਤੇ ਮੇਰੇ ਪਰਿਵਾਰ ਨੂੰ ਬਚਾਇਆ ਹੈ। ਵਿਸ਼ਾਲ ਨੇ ਦੱਸਿਆ ਕਿ ਉਹ ਕ੍ਰਿਕਟ ਖੇਡ ਰਿਹਾ ਸੀ,ਉਦੋਂ ਸਕੇ ਦੋਸਤ ਨੇ ਸ਼ਾਰਟ ਮਾਰਿਆ ਤਾਂ ਗੇਂਦ ਸੜਕ ਦੇ ਦੂਜੇ ਪਾਸੇ ਡਿੱਗੀ, ਮੈਂ ਚੁੱਕਣ ਗਿਆ ਸੀ। ਜਿੱਥੇ ਗੇਂਦ ਡਿੱਗੀ ਉਥੇ ਬਾਈਕ ਹੇਠਾਂ ਇਕ ਪੈਕੇਟ ਪਿਆ ਸੀ, ਜਿਸ ਨੂੰ ਉਸ ਨੇ ਚੁੱਕ ਲਿਆ ਜਦੋਂ ਖੋਲ੍ਹ ਕੇ ਦੇਖਿਆ ਤਾਂ ਉਸ ‘ਚ ਹੀਰੇ ਸੀ। ਹੀਰਿਆਂ ਦਾ ਪੈਕਟ ਲੈ ਕੇ ਉਹ ਸਿੱਧਾ ਘਰ ਆਇਆ ਅਤੇ ਪਰਿਵਾਰ ਨੂੰ ਦੱਸੇ ਬਿਨਾਂ ਉਸ ਨੂੰ ਸੰਭਾਲ ਕੇ ਰੱਖ ਦਿੱਤਾ।
ਵਿਸ਼ਾਲ ਨੇ ਕਿਹਾ ਕਿ ਉਸ ਨੇ ਪਹਿਲੇ ਤੋਂ ਸੋਚ ਲਿਆ ਸੀ ਕਿ ਉਹ ਹੀਰਿਆਂ ਨੂੰ ਉਸ ਦੇ ਅਸਲੀ ਮਾਲਕ ਤੱਕ ਪਹੁੰਚਾਏਗਾ। ਤਿੰਨ ਦਿਨ ਬੀਤ ਜਾਣ ‘ਤੇ ਹੀਰਿਆਂ ਦਾ ਮਾਲਕ ਇਨ੍ਹਾਂ ਨੂੰ ਲੱਭਦੇ ਹੋਏ ਪਾਰਕਿੰਗ ਏਰੀਆ ‘ਚ ਆਇਆ। ਜਦੋਂ ਉਸ ਨੂੰ ਪਤਾ ਚੱਲਿਆ ਤਾਂ ਉਸ ਨੇ ਉਨ੍ਹਾਂ ਦੇ ਹੀਰੇ ਵਾਪਸ ਕਰ ਦਿੱਤਾ। ਵਿਸ਼ਾਲ ਦੀ ਮਾਂ ਕੱਪੜਿਆਂ ‘ਤੇ ਟਾਂਕੇ ਲਗਾਉਣ ਦਾ ਕੰਮ ਕਰਦੀ ਹੈ ਜਦਕਿ ਵੱਡਾ ਭਰਾ ਅਕਾਊਟੈਂਟ ਦਾ ਕੰਮ ਕਰਦਾ ਹੈ। ਵਿਸ਼ਾਲ ਨੇ ਦੱਸਿਆ ਕਿ ਜਦੋਂ ਉਹ ਛੋਟਾ ਸੀ ਤਾਂ ਖੇਡਦੇ ਹੋਏ ਉਸ ਦੇ 50 ਰੁਪਏ ਡਿੱਗੇ ਗਏ ਸੀ, ਉਦੋਂ ਪੂਰੀ ਰਾਤ ਨੀਂਦ ਨਹੀਂ ਆਈ ਸੀ। ਉਹ ਅਗਲੇ ਦਿਨ ਵੀ ਪੈਸੇ ਬਾਰੇ ਸੋਚਦਾ ਰਿਹਾ, ਇਸ ਲਈ ਉਸ ਨੂੰ ਅਹਿਸਾਸ ਹੋਇਆ ਕਿ ਜਿਸ ਦੇ ਹੀਰੇ ਗੁੰਮ ਹੋਏ ਹਨ, ਉਹ ਕਿੰਨਾ ਦੁੱਖੀ ਹੋਵੇਗਾ। ਉਸ ਨੇ ਕਿਹਾ ਜੋ ਰੁਪਏ ਉਸ ਨੂੰ ਇਨਾਮ ‘ਚ ਮਿਲੇ ਹਨ, ਉਨ੍ਹਾਂ ਨੂੰ ਆਪਣੀ ਪੜ੍ਹਾਈ ‘ਚ ਲਗਾਏਗਾ ਤਾਂ ਜੋ ਪੜ੍ਹ ਲਿਖ ਕੇ ਆਪਣੇ ਮਾਤਾ-ਪਿਤਾ ਨੂੰ ਚੰਗੀ ਜ਼ਿੰਦਗੀ ਦੇ ਸਕੇ