Menu

ਜਦੋਂ ਆਰ.ਬੀ.ਆਈ. ਦਫਤਰ ਦੇ ਸਾਹਮਣੇ ਮਹਿਲਾ ਹੋਈ ‘ਟਾਪਲੈੱਸ’, ਰਹਿ ਗਏ ਸਾਰੇ ਹੱਕੇ-ਬੱਕੇ

ਨਵੀਂ ਦਿੱਲੀ— ਆਪਣੇ ਕੁਝ ਪੁਰਾਣੇ ਨੋਟ ਬਦਲਵਾਉਣ ‘ਚ ਸਫਲ ਨਾ ਹੋਣ ‘ਤੇ ਇਕ ਗਰੀਬ ਅਤੇ ਨਿਰਾਸ਼ ਮਹਿਲਾ ਨੇ ਇਥੇ ਆਰ.ਬੀ.ਆਈ. ਦੇ ਖੇਤਰੀ ਦਫਤਰ ਦੇ ਸਾਹਮਣੇ ਆਪਣੇ ਕੱਪੜੇ ਉਤਾਰ ਕੇ ਵਿਰੋਧ ਜਤਾਇਆ। ਮਹਿਲਾ ਨਾਲ ਉਸ ਦਾ ਬੱਚਾ ਵੀ ਸੀ ਅਤੇ ਉਹ ਪੁਰਣੇ ਨੋਟ ਬਦਲਾਉਣ ਲਈ ਵਾਰ-ਵਾਰ ਬੇਨਤੀ ਕਰ ਰਹੀ ਸੀ ਪਰ ਇਮਾਰਤ ਤੋਂ ਬਾਹਰ ਖੜ੍ਹੇ ਗਾਰਡ ਨੇ ਜਦੋਂ ਉਸ ਨੂੰ ਵਾਪਸ ਭੇਜ ਦਿੱਤਾ ਤਾਂ ਉਸ ਦੀਆਂ ਅੱਖਾਂ ‘ਚ ਅੱਥਰੂ ਆ ਗਏ। ਉਹ ਇਸ ਵਿਰੋਧ ‘ਚ ਆਰ.ਬੀ.ਆਈ ਦੇ ਦਰਵਾਜ਼ੇ ਦੇ ਸਾਮਣੇ ਧਰਨੇ ‘ਤੇ ਬੈਠ ਗਈ। ਜਦੋਂ ਗਾਰਡਾਂ ਨੇ ਉਸ ਨੂੰ ਜਬਰਦਸਤੀ ਪ੍ਰਵੇਸ਼ ਦੁਆਰ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ‘ਚ ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ ਜਿਸ ਨਾਲ ਆਸ-ਪਾਸ ਦੇ ਲੋਕ ਅਤੇ ਸੁਰੱਖਿਆ ਕਰਮਚਾਰੀ ਹੱਕੇ-ਬੱਕੇ ਰਹਿ ਗਏ। ਬਾਅਦ ‘ਚ ਆਰ.ਬੀ.ਆਈ. ਦੇ ਗਾਰਡਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਮਹਿਲਾ ਨੂੰ ਉਸ ਦੇ ਬੱਚੇ ਸਮੇਤ ਥਾਣੇ ਲਿਆਇਆ ਗਿਆ ਅਤੇ ਇਸ ਤਰ੍ਹਾਂ ਨਾਲ ਦਫਤਰ ਤੋਂ ਬਾਹਰ ਹੋਇਆਂ ਇਹ ਨਾਟਕ ਖਤਮ ਹੋ ਗਿਆ। ਆਰ.ਬੀ.ਆਈ. ਦਾ ਇਹ ਦਫਤਰ ਸੰਸਦ ਭਵਨ ਤੋਂ ਥੋੜ੍ਹੇ ਕਦਮਾਂ ਦੀ ਦੂਰੀ ‘ਤੇ ਹੈ। ਨੋਟ ਬਦਲਵਾਉਣ ਆਏ ਕੁਝ ਸੇਵਾ ਮੁਕਤ ਬਜ਼ੁਰਗ ਆਦਮੀਆਂ ਸਮੇਤ ਹੋਰ ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 8 ਨਵੰਬਰ ਨੂੰ ਆਪਣੇ ਸੰਬੋਧਨ ‘ਚ ਵਾਅਦਾ ਕੀਤਾ ਸੀ ਕਿ ਪੁਰਾਣੇ ਨੋਟਾਂ ਨੂੰ 31 ਮਾਰਚ ਤੱਕ ਆਰ.ਬੀ.ਆਈ. ਦੇ ਚੋਣਵੇ ਦਫਤਰਾਂ ‘ਚ ਬਦਲਵਾਇਆ ਜਾ ਸਕਦਾ ਹੈ, ਲਿਹਾਜਾ ਸਰਕਾਰ ਨੂੰ ਇਸ ਤੋਂ ਪਿੱਛੇ ਨਹੀਂ ਹੱਟਨਾ ਚਾਹੀਦਾ।