Menu

ਜਲਦ ਪੈਣ ਵਾਲਾ ਹੈ ‘ਤਾਰਿਆਂ ਦਾ ਮੀਂਹ’, ਖੁੱਲ੍ਹੀਆਂ ਅੱਖਾਂ ਨਾਲ ਦੇਖ ਸਕੋਗੇ ਨਜ਼ਾਰਾ

ਵਾਸ਼ਿੰਗਟਨ— ਪੁਲਾੜ ਹਮੇਸ਼ਾ ਤੋਂ ਹੀ ਸਾਡੇ ਤੇ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਹੁਣ ਇਕ ਹੋਰ ਮੌਕਾ ਆ ਰਿਹਾ ਹੈ ਜਦੋਂ ਸਾਰੀ ਦੁਨੀਆ ਦੀਆਂ ਨਜ਼ਰਾਂ ਆਸਮਾਨ ਵੱਲ ਹੋਣਗੀਆਂ। ਅਸਲ ‘ਚ ਜਲਦੀ ਹੀ ਪੁਲਾੜ ‘ਚ ਤਾਰਿਆਂ ਦਾ ਮੀਂਹ ਪੈਣ ਵਾਲਾ ਹੈ। ਅਸਮਾਨ ‘ਚ ਹੋਣ ਵਾਲੀ ਇਸ ਘਟਨਾ ਨੂੰ ਜੇਮਿਨਿਡਸ ਕਿਹਾ ਜਾਂਦਾ ਹੈ। ਜੇਮਿਨਿਡਸ ‘ਚ ਕਈ ਤਾਰੇ ਤੇ ਉਲਕਾ ਝੁੰਡ ‘ਚ ਧਰਤੀ ‘ਤੇ ਵਰਦੇ ਹੋਏ ਦਿਖਾਈ ਦਿੰਦੇ ਹਨ। ਇਹ ਖੂਬਸੂਰਤ ਨਜ਼ਾਰਾ 13 ਤੇ 14 ਦਸੰਬਰ ਦੀ ਰਾਤ ਨੂੰ ਦੁਨੀਆ ਦੇ ਲਗਭਗ ਹਰ ਇਲਾਕੇ ‘ਚ ਦੇਖਿਆ ਜਾ ਸਕੇਗਾ।
ਵਿਗਿਆਨਕਾਂ ਮੁਤਾਬਕ ਮਿਟਿਓਰ ਜਾਂ ਤਾਰਿਆਂ ਦਾ ਮੀਂਹ ਸਲਾਨਾਂ ਪ੍ਰਕਿਰਿਆ ਦਾ ਹਿੱਸਾ ਹੈ। ਇਹ ਹਰ ਸਾਲ ਦਸੰਬਰ ‘ਚ ਹੁੰਦਾ ਹੈ। ਇਸ ਵਾਰ ਇਹ ਤਾਰਿਆਂ ਦਾ ਮੀਂਹ ਵੱਡੀ ਮਾਤਰਾ ‘ਚ ਪਵੇਗਾ। ਇਸ ਨੂੰ ਧਰਤੀ ਦੇ ਉੱਤਰੀ ਹਿੱਸਿਆਂ ‘ਚ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕੇਗਾ। ਅਸਲ ‘ਚ ਜਦੋਂ ਧਰਤੀ ਹਰ ਸਾਲ 3200 ਫੈਥੋਨ ਨਾਂ ਦੀਆਂ ਪੱਥਰੀਲੀਆਂ ਚੀਜ਼ਾਂ ਦੇ ਨੇੜੇਓਂ ਲੰਘਦੀ ਹੈ ਤਾਂ ਇਸ ਦੇ ਨੇੜੇ ਦਾ ਕਚਰਾ ਧਰਤੀ ਦੇ ਵਾਤਾਵਰਣ ‘ਚ ਦਾਖਲ ਹੋਣ ‘ਤੇ ਸੜ ਜਾਂਦਾ ਹੈ ਤੇ ਇਹ ਨਜ਼ਾਰਾ ਕਿਸੇ ਚਮਕੀਲੀ ਤਾਰਿਆਂ ਦੀ ਵਰਖਾ ਵਾਂਗ ਲੱਗਦਾ ਹੈ। ਇਸ ਨੂੰ ਨਾਸਾ ਦੀ ਵੈੱਬ ਸਾਈਟ ‘ਤੇ ਲਾਈਵ ਵੀ ਦੇਖਿਆ ਜਾ ਸਕਦਾ ਹੈ।