Menu

ਜਲਦ ਹੀ ਸਸਤੀ ਹੋਵੇਗੀ ਤੁਹਾਡੀ ਯਾਤਰਾ, ਘੱਟਣ ਵਾਲਾ ਹੈ ਟੋਲ ਟੈਕਸ

ਨਵੀਂ ਦਿੱਲੀ—ਰੋਡ ਟਰਾਂਸਪੋਰਟ ਅਤੇ ਹਾਈਵੇ ਸੇਕ੍ਰੇਟਰੀ ਯੁਧਵੀਰ ਸਿੰਘ ਮਲਿਕ ਨੇ ਟੋਲ ਟੈਕਸ ਨੂੰ ਲੈ ਕੇ ਇਕ ਵੱਡਾ ਇਸ਼ਾਰਾ ਕੀਤਾ ਹੈ। ਇਸ ਨਾਲ ਉਨ੍ਹਾਂ ਲੋਕਾਂ ਦੀ ਯਾਤਰਾ ਸਸਤੀ ਹੋ ਜਾਵੇਗੀ, ਜਿਨ੍ਹਾਂ ਨੂੰ ਆਪਣੀ ਯਾਤਰਾ ਦੌਰਾਨ ਬਹੁਤ ਸਾਰਾ ਟੋਲ ਟੈਕਸ ਦੇਣਾ ਪੈਂਦਾ ਹੈ। ਜਲਦ ਹੀ ਸਰਕਾਰ ਇਕ ਅਜਿਹਾ ਸਿਸਟਮ ਬਣਾਉਣ ਜਾ ਰਹੀ ਹੈ, ਜਿਸ ਦੇ ਤਹਿਤ ਤੁਹਾਨੂੰ ਸਿਰਫ ਉਨਾ ਹੀ ਟੋਲ ਟੈਕਸ ਦੇਣਾ ਹੋਵੇਗਾ, ਜਿੰਨੀ ਤੁਸੀਂ ਦੂਰੀ ਤੈਅ ਕਰੋਗੇ। ਤੁਹਾਨੂੰ ਦੱਸ ਦਈਏ ਕਿ ਹਾਲੇ ਸਾਰਿਆਂ ਨੂੰ ਇਕ ਸਮਾਨ ਟੋਲ ਦੇਣਾ ਹੁੰਦਾ ਹੈ, ਭਾਵੇ ਹੀ ਉਸ ਨੇ ਨੈਸ਼ਨਲ ਹਾਈਵੇ ‘ਤੇ ਸਿਰਫ 1 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੋਵੇ ਜਾਂ ਫਿਰ ਪੂਰੀ ਦੂਰੀ ਤੈਅ ਕੀਤੀ ਹੋਵੇ।
ਯੁਧਵੀਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਰਿਆਂ ਲਈ ਇਕ ਸਮਾਨ ਟੋਲ ਪਾਲਿਸੀ ਨਾ ਰੱਖ ਕੇ ਇਕ ਅਜਿਹਾ ਟਰਾਂਸਪੋਰਟ ਮੈਨੇਜਮੈਂਟ ਸਿਸਟਮ ਬਣਾਇਆ ਜਾਵੇਗਾ, ਜਿਸ ਨਾਲ ਤੁਹਾਨੂੰ ਸਿਰਫ ਉਨੀ ਹੀ ਦੂਰੀ ਦਾ ਟੋਲ ਦੇਣਾ ਹੋਵੇਗਾ,ਜਿਨੀ ਤੁਸੀਂ ਦੂਰੀ ਤੈਅ ਕੀਤੀ ਹੋਵੇਗੀ। ਆਉਣ ਵਾਲੇ ਸਾਲ ਭਰ ‘ਚ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਅਮਰੀਕਾ ਅਤੇ ਆਸਟਰੇਲੀਆ ਵਰਗੇ ਵਿਕਸਿਤ ਦੇਸ਼ਾਂ ‘ਚ ਤੈਅ ਦੂਰੀ ਦੇ ਹਿਸਾਬ ਨਾਲ ਟੋਲ ਟੈਕਸ ਲਿਆ ਜਾਂਦਾ ਹੈ।