Menu

ਜਾਪਾਨ ਚੋਣਾਂ ‘ਚ ਆਬੇ ਨੂੰ ਸ਼ਾਨਦਾਰ ਜਿੱਤ ਮਿਲਣ ਦਾ ਅੰਦਾਜ਼ਾ: ਸਰਵੇਖਣ

ਟੋਕੀਓ(ਭਾਸ਼ਾ)— ਜਾਪਾਨ ਵਿਚ ਚੋਣਾਂ ਤੋਂ ਪਹਿਲਾਂ ਕੀਤੇ ਸਰਵੇਖਣਾਂ ਵਿਚ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਆਉਣ ਵਾਲੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਟੋਕੀਓ ਦੇ ਲੋਕਪ੍ਰਿਯ ਗਵਰਨਰ ਦੀ ਨਵੀਂ ਪਾਰਟੀ ਹਾਰਦੀ ਦਿਸ ਰਹੀ ਹੈ। ਜਾਪਾਨ ਦੇ ਪ੍ਰਮੁੱਖ ਅਖਬਰ ਮੈਨਿਚੀ ਸ਼ਿੰਬੁਨ ਦੇ ਸਰਵੇਖਣ ਅਨੁਸਾਰ, ਆਬੇ ਦੀ ਕੰਜ਼ਰਵੇਟਿਵ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐਲ.ਡੀ.ਪੀ.) ਨੂੰ 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ 465 ਵਿਚੋਂ 303 ਸੀਟਾਂ ਉੱਤੇ ਜਿੱਤ ਮਿਲ ਸਕਦੀ ਹੈ। ਐਲ. ਡੀ. ਪੀ. ਦੇ ਗੱਠਜੋੜ ਸਹਿਯੋਗੀ ਕੋਮਿਟੋ ਪਾਰਟੀ ਨੂੰ 30 ਤੋਂ ਜ਼ਿਆਦਾ ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਸ਼ਕਤੀਸ਼ਾਲੀ ਹੇਠਲੇ ਸਦਨ ਵਿਚ ਆਬੇ ਦੀ ਸੱਤਾਧਾਰੀ ਪਾਰਟੀ ਨੂੰ ਦੋ ਤਿਹਾਈ ਬਹੁਮਤ ਮਿਲਣ ਦੀ ਸੰਭਾਵਨਾ ਹੈ। ਸਰਵੇ ਵਿਚ ਟੋਕੀਓ ਦੇ ਗਵਰਨਰ ਯੁਰਿਕੋ ਕੋਇਕੇ ਦੀ ਨਵਗਠਿਤ ‘ਪਾਰਟੀ ਆਫ ਹੋਪ’ ਲਈ ਸਮਰਥਨ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਸਰਵੇਖਣਾਂ ਵਿਚ ਉਸ ਨੂੰ 54 ਸੀਟਾਂ ਮਿਲਣ ਦਾ ਅੰਦਾਜ਼ਾ ਜਤਾਇਆ ਗਿਆ ਹੈ।