Menu

ਜਿਸ ਕੁੜੀ ਲਈ ਜਾਰੀ ਕੀਤਾ ਗਿਆ ਸੀ ਐਂਬਰ ਐਲਰਟ, ਅਸਲ ਵਿਚ ਉਹ ਨਹੀਂ ਹੋਈ ਸੀ ਅਗਵਾ

ਮਿਸੀਗਾਗਾ— ਕੈਨੇਡਾ ਦੇ ਮਿਸੀਗਾਗਾ ਤੋਂ ਜਿਸ 15 ਸਾਲਾ ਕੁੜੀ ਨੂੰ ਅਗਵਾ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਐਂਬਰ ਐਲਰਟ ਜਾਰੀ ਕੀਤਾ ਗਿਆ ਸੀ, ਅਸਲ ਵਿਚ ਉਹ ਅਗਵਾ ਹੋਈ ਹੀ ਨਹੀਂ ਸੀ। ਇਹ ਕਹਿਣਾ ਹੈ ਪੁਲਸ ਦਾ। ਅਲਾਇਸਾ ਲੈਂਗੀਲੇ ਨਾਮੀ ਇਸ ਕੁੜੀ ਨੂੰ ਟੋਰਾਂਟੋ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਦੁਪਹਿਰ ਨੂੰ ਕਰੀਬ 1.25 ਵਜੇ ਦੇ ਕਰੀਬ ਇਕ ਔਰਤ ਨੇ ਦੋ ਵਿਅਕਤੀਆਂ ਨੂੰ ਅਲਾਇਸਾ ਨੂੰ ਜਬਰਦਸਤੀ ਮਿੰਨੀ ਵੈਨ ਵਿਚ ਬਿਠਾਉਂਦੇ ਹੋਏ ਦੇਖਿਆ, ਜਿਸ ਤੋਂ ਬਾਅਦ ਐਂਬਰ ਐਲਰਟ ਜਾਰੀ ਕਰ ਦਿੱਤਾ ਗਿਆ ਕਿ ਉਸ ਨੂੰ ਅਗਵਾ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਉਨ੍ਹਾਂ ਦੋ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕਰ ਰਹੀ ਸੀ ਅਤੇ ਇਨ੍ਹਾਂ ‘ਚੋਂ ਇਕ ਵਿਅਕਤੀ ਪਗੜੀਧਾਰੀ ਦੱਸਿਆ ਜਾ ਰਿਹਾ ਸੀ।
ਅਲਾਇਸਾ ਦੇ ਸੁਰੱਖਿਅਤ ਮਿਲਣ ਤੋਂ ਬਾਅਦ ਪੁਲਸ ਨੂੰ ਸ਼ੱਕ ਹੈ ਕਿ ਉਸ ਨੂੰ ਅਗਵਾ ਨਹੀਂ ਕੀਤਾ ਗਿਆ ਸੀ। ਫਿਲਹਾਲ ਇਸ ਬਾਰੇ ਪੁਲਸ ਨੇ ਕੋਈ ਹੋਰ ਜਾਣਕਾਰੀਂ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।