India News

ਜੇਤਲੀ ਨੇ ਕੁਮਾਰ ਵਿਸ਼ਵਾਸ ਖਿਲਾਫ ਮਾਨਹਾਣੀ ਦਾ ਕੇਸ ਲਿਆ ਵਾਪਸ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ ਮਿਲੀ ਹੈ। ਕੁਮਾਰ ਵਿਸ਼ਵਾਸ ਨੂੰ ਇਹ ਰਾਹਤ ਬੀ.ਜੇ.ਪੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ ਮਾਨਹਾਣੀ ਦੇ ਕੇਸ ‘ਚ ਮਿਲੀ ਹੈ। ਅਰੁਣ ਜੇਤਲੀ ਨੇ ਕੁਮਾਰ ਵਿਸ਼ਵਾਸ ਖਿਲਾਫ ਮਾਨਹਾਣੀ ਦਾ ਕੇਸ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲੇ 3 ਮਈ ਨੂੰ ਦਿੱਲੀ ਹਾਈਕੋਰਟ ‘ਚ ਕੇਸ ਦੀ ਸੁਣਵਾਈ ਦੌਰਾਨ ਕੁਮਾਰ ਵਿਸ਼ਵਾਸ ਨੇ ਕਿਹਾ ਸੀ ਕਿ ਆਪਣੀ ਪਾਰਟੀ ਦੇ ਸਰਵਉਚ ਨੇਤਾ ਅਰਵਿੰਦ ਕੇਜਰੀਵਾਲ ਦੇ ਕਹਿਣ ‘ਤੇ ਉਨ੍ਹਾਂ ਨੇ ਉਨ੍ਹਾਂ ਦੀਆਂ ਗੱਲਾਂ ਦੋਹਰਾਈਆਂ ਸਨ। ਹਰੇਕ ਪਾਰਟੀ ਦੇ ਵਰਕਰ ਆਪਣੇ ਨੇਤਾ ਦੀ ਗੱਲ ਦੋਹਰਾਉਂਦੇ ਹਨ ਅਤੇ ਇਸ ਤਰ੍ਹਾਂ ਅਰਵਿੰਦ ਦੀਆਂ ਗੱਲਾਂ ਨੂੰ ਉਨ੍ਹਾਂ ਨੇ ਦੋਹਰਾਇਆ ਹੈ।

ਵਿਸ਼ਵਾਸ ਨੇ ਕੇਜਰੀਵਾਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਜਿਸ ਆਦਮੀ ਦੇ ਕਹਿਣ ‘ਤੇ ਉਨ੍ਹਾਂ ਦਾ ਨਾਮ ਇਸ ਕੇਸ ਨਾਲ ਜੁੜਿਆ, ਉਹ ਵਿਚ ਰਸਤੇ ‘ਚ ਮੈਦਾਨ ਛੱਡ ਕੇ ਭੱਜ ਗਿਆ। ਅਜਿਹੇ ‘ਚ ਮੇਰੇ ਕੋਲ ਇਸ ਕੇਸ ਨਾਲ ਸੰਬੰਧਿਤ ਕੋਈ ਦਸਤਾਵੇਜ਼ ਨਹੀਂ ਹਨ। ਇਸ ਦੇ ਲਈ ਮੈਂ ਅਰਵਿੰਦ ਤੋਂ ਸਮੇਂ ਮੰਗਿਆ ਪਰ ਉਹ ਨਾ ਤਾਂ ਮਿਲ ਰਹੇ ਹਨ ਅਤੇ ਨਾ ਹੀ ਕੋਈ ਕਾਗਜ਼ ਭੇਜ ਰਹੇ ਹਨ। ਇਸ ਲਈ ਮੇਰਾ ਇਹ ਜਾਣਨਾ ਜ਼ਰੂਰੀ ਹੈ ਕਿ ਅਰਵਿੰਦ ਉਦੋਂ ਝੂਠ ਬੋਲ ਰਹੇ ਜਾਂ ਹੁਣ ਝੂਠ ਬੋਲ ਰਹੇ ਹਨ।
ਕੇਂਦਰੀ ਮੰਤਰੀ ਅਰੁਣ ਜੇਤਲੀ ਵੱਲੋਂ ਡੀ.ਡੀ.ਸੀ.ਏ ਕੇਸ ‘ਚ 10 ਕਰੋੜ ਰੁਪਏ ਦੀ ਮਾਨਹਾਣੀ ਦਾ ਕੇਸ ਲਿਆ ਗਿਆ ਸੀ। ਪਿਛਲੇ ਦਿਨੋਂ ਅਰਵਿੰਦ ਕੇਜਰੀਵਾਲ ਸਮੇਤ ਹੋਰ ਸਾਰੇ ਨਾਮਜ਼ਦਾਂ ਨੇ ਅਰੁਣ ਜੇਤਲੀ ਤੋਂ ਮੁਆਫੀ ਮੰਗ ਲਈ ਸੀ। ਜਿਸ ਦੇ ਬਾਅਦ ਅਰੁਣ ਜੇਤਲੀ ਨੇ ਉਨ੍ਹਾਂ ਖਿਲਾਫ ਕੇਸ ਵਾਪਸ ਲੈ ਲਿਆ ਸੀ। ਹੁਣ ਇਸ ਕੇਸ ‘ਚ ਵਿਸ਼ਵਾਸ ਇੱਕਲੇ ਰਹਿ ਗਏ ਸਨ।