India News

ਜੰਮੂ-ਕਸ਼ਮੀਰ ’ਚ ਹਵਾਈ ਫ਼ੌਜ ਤੇ ਸੁਰੱਖਿਆ ਬਲਾਂ ਦੇ ਬੇਸ ਹਾਈ ਅਲਰਟ ’ਤੇ

ਨਵੀਂ ਦਿੱਲੀ
ਜੰਮੂ-ਕਸ਼ਮੀਰ ਚ ਅੱਤਵਾਦੀ ਹਮਲੇ ਦੇ ਖਦਸ਼ੇ ਨੂੰ ਦੇਖਦਿਆਂ ਉੱਥੇ ਭਾਰਤੀ ਫ਼ੌਜ, ਹਵਾਈ ਫ਼ੌਜ ਅਤੇ ਸੁਰੱਖਿਆ ਬਲਾਂ ਦੀ ਛਾਉਣੀ ਨੂੰ ਹਾਈ ਅਲਰਟ ’ਤੇ ਰਹਿਣ ਦਾ ਹੁਕਮ ਦਿੱਤਾ ਗਿਆ ਹੈ।
ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਦਸਿਆ ਹੈ ਕਿ ਕਸ਼ਮੀਰ ਘਾਟੀ ਨੂੰ ਦਹਿਲਾਉਣ ਦੀ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਤਹਿਤ ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀਆਂ ਵਲੋਂ ਹੋਣ ਵਾਲੇ ਹਮਲੇ ਨੂੰ ਨੂੰ ਲੈ ਕੇ ਅਲਰਟ ਤੇ ਰਖਿਆ ਗਿਆ ਹੈ।
ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਘਾਟੀ ਚ ਹੋਲੀ-ਹੋਲੀ ਸਥਿਤੀ ਸਾਧਾਰਨ ਹੋਣ ਲਗੀ ਹੈ ਤੇ ਅਗਲੇ ਕੁਝ ਦਿਨਾਂ ਚ ਇੰਟਰਨੈੱਟ ਅਤੇ ਟੈਲੀਫ਼ੋਨ ਸੇਵਾ ਬਹਾਲ ਕਰ ਦਿੱਤੀ ਜਾਵੇਗੀ ਜਦਕਿ ਸਿਲਸਿਲੇਵਾਰ ਢੰਗ ਨਾਲ ਸੋਮਵਾਰ ਤੋਂ ਸਕੂਲ ਵੀ ਖੋਲ੍ਹੇ ਜਾਣਗੇ।
ਇਸ ਵੇਲੇ ਨੀਮ ਫ਼ੌਜੀ ਬਲਾਂ ਦੇ ਦਸਤੇ ਪਹਿਲਾਂ ਤੋਂ ਹੀ ਵੱਡੀ ਗਿਣਤੀ ’ਚ ਤਾਇਨਾਤ ਹਨ। ਬੀਤੀ 5 ਅਗਸਤ ਨੂੰ ਧਾਰਾ 370 ਖ਼ਤਮ ਕਰਨ ਤੋਂ ਪਹਿਲਾਂ ਹੀ ਕਸ਼ਮੀਰ ਵਾਦੀ ਵਿੱਚ ਫ਼ੋਨ ਤੇ ਇੰਟਰਨੈੱਟ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ। ਇਸ ਵੇਲੇ ਨੀਮ ਫ਼ੌਜੀ ਬਲਾਂ ਦੇ 38 ਹਜ਼ਾਰ ਤੋਂ ਵੀ ਵੱਧ ਜਵਾਨ ਕਸ਼ਮੀਰ ਵਾਦੀ ’ਚ ਤਾਇਨਾਤ ਹਨ।