India News

ਡੋਮਿਨਿਕਾ ਦੀ ਜੇਲ੍ਹ ’ਚੋਂ ਸਾਹਮਣੇ ਆਈ ਭਗੌੜੇ ਮੇਹੁਲ ਚੋਕਸੀ ਦੀ ਪਹਿਲੀ ਤਸਵੀਰ, ਸਲਾਖਾਂ ਪਿਛੇ ਦਿਖਿਆ ਚਿਹਰਾ

ਨਵੀਂ ਦਿੱਲੀ : ਪੀਐਨਬੀ ਬੈਂਕ ਘੁਟਾਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਡੋਮਿਨਿਕਾ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੇਹੁਲ ਚੋਕਸੀ ਡੋਮਿਨਿਕਾ ਵਿਚ ਕ੍ਰਿਮੀਨਲ ਇਨਵੈਸਟੀਗੇਸ਼ਨ ਵਿਭਾਗ ਦੀ ਕਸਟੱਡੀ ਵਿਚ ਹੈ। ਉਹ ਚਾਰ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੇਹੁਲ ਚੋਕਸੀ ਦੀ ਇਹ ਤਸਵੀਰ ਐਂਟੀਗੁਆ ਨਿਊਜ਼ਰੂਮ ਵੱਲੋਂ ਜਾਰੀ ਕੀਤੀ ਗਈ ਹੈ। ਮੇਹੁਲ ਦੀ ਜੋ ਤਸਵੀਰ ਸਾਹਮਣੇ ਆਈ ਹੈ ਉਸ ਵਿਚ ਉਹ ਜੇਲ੍ਹ ਵਿਚ ਬੰਦ ਨਜ਼ਰ ਆ ਰਿਹਾ ਹੈ। ਤਸਵੀਰ ਵਿਚ ਨਜ਼ਰ ਆ ਰਿਹਾ ਹੈ ਕਿ ਉਸ ਦੇ ਹੱਥ ’ਤੇ ਸੱਟ ਲੱਗੀ ਹੈ। ਮੇਹੁਲ ਚੋਕਸੀ ਵੱਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਉਸ ਨਾਲ ਡੋਮਿਨਿਕਾ ਦੀ ਜੇਲ੍ਹ ਵਿਚ ਮਾਰ ਕੁੱਟ ਕੀਤੀ ਗਈ ਹੈ।