Menu

ਤਬਾਹੀ ਮਚਾਉਣ ਵਾਲਾ ‘ਵਰਦਾ’ ਅੱਜ ਪਹੁੰਚੇਗਾ ਚੇਨਈ, ਸਾਰੇ ਸਕੂਲ ਬੰਦ, ਕੌਮੀ ਆਫਤ ਫੋਰਸ ਦੀਆਂ 13 ਟੀਮਾਂ ਤਿਆਰ

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤੱਟਵਰਤੀ ਖੇਤਰੀ ਇਲਾਕਿਆਂ ‘ਤੇ ਚੱਕਰਵਾਤ ‘ਵਰਦਾ’ ਦੇ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਚੱਕਰਵਾਤ ਤੂਫਾਨ ਫਿਲਹਾਲ ਆਂਧਰਾ ਪ੍ਰਦੇਸ਼ ਦੇ ਨੇਲੌਰ ਤੋਂ 820 ਕਿ. ਮੀ ਪੂਰਬ ‘ਚ ਸਥਿਤ ਹੈ। ਸੋਮਵਾਰ ਨੂੰ ਇਸ ਦੇ ਚੇਨਈ ਪਹੁੰਚਣ ਦਾ ਅੰਦਾਜ਼ਾ ਹੈ। ਚੱਕਰਵਾਤ ‘ਵਰਦਾ’ ਨਾਲ ਨਜਿੱਠਣ ਲਈ ਤਾਮਿਲਨਾਡੂ ‘ਚ ਐੱਨ. ਡੀ. ਆਰ. ਐੱਫ. (ਕੌਮੀ ਆਫਤ ਫੋਰਸ) ਦੀ 7 ਅਤੇ ਆਂਧਰਾ ਪ੍ਰਦੇਸ਼ ‘ਚ 6 ਟੀਮਾਂ ਭੇਜੀਆਂ ਗਈਆਂ ਹਨ। ‘ਵਰਦਾ’ ਨਾਲ ਨਜਿੱਠਣ ਲਈ ਭਾਰਤੀ ਹਵਾਈ ਸੈਨਾ ਨੂੰ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ। ਕੌਮੀ ਆਫਤ ਫੋਰਸ ਦੇ ਡੀ. ਜੀ. ਆਰ. ਕੇ. ਪਤਨੰਦਾ ਨੇ ਦੱਸਿਆ ਕਿ ਕੌਮੀ ਆਫਤ ਫੋਰਸ ਨੇ ਰਾਹਤ ਲਈ ਤਿਆਰੀਆਂ ਪੂਰੀ ਕਰ ਲਈਆਂ ਹਨ। ਕੁੱਲ 13 ਟੀਮਾਂ ਭੇਜੀਆਂ ਗਈਆਂ ਹਨ, ਜਿਸ ‘ਚ ਆਂਧਰਾ ਪ੍ਰਦੇਸ਼ ‘ਚ 7 ਟੀਮ ਨੇਲੌਰ, ਟਾਢਾ, ਸਲੂਰਪੇਟਾ, ਓਂਗਲੇ, ਚਿਤੌੜ, ਵਿਸ਼ਾਖਾਪਟਨਮ ‘ਚ, ਜਦਕਿ ਤਾਮਿਲਨਾਡੂ ‘ਚ 6 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ 3 ਟੀਮ ਚੇਨਈ ਲਈ ਰਵਾਨਾ ਹੋਈਆਂ ਹਨ। 2 ਟੀਮਾਂ ਤ੍ਰਿਵਲੂਰ ਅਤੇ 1 ਮਹਾਬਲੀਪੁਰਮ ‘ਚ ਹੈ। ਇਸ ਤੋਂ ਇਲਾਵਾ ਕੁਝ ਟੀਮਾਂ ਰਿਜ਼ਰਵ ਵੀ ਹਨ।