Menu

ਤਲਾਬ ‘ਚ ਡੁੰਬਣ ਕਾਰਨ ਅੱਠ ਬੱਚਿਆਂ ਦੀ ਮੌਤ

ਬਿਹਾਰ— ਬਿਹਾਰ ਦੇ ਕਿਸ਼ਨਗੰਜ, ਬੇਗੂਸਰਾਏ ਅਤੇ ਖਗਡਿਆ ਜ਼ਿਲੇ ‘ਚ ਵੱਖ-ਵੱਖ ਹਾਦਸੇ ‘ਚ ਸ਼ਨੀਵਾਰ ਨੂੰ ਅੱਠ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਕਿਸ਼ਨਗੰਜ ਜ਼ਿਲੇ ਦੇ ਕੋਚਾਧਾਮਨ ਪ੍ਰਖੰਡ ਦੇ ਰਹਿਮਤਪਾੜਾ ਪਿੰਡ ‘ਚ ਸ਼ਨੀਵਾਰ ਨੂੰ ਇਕ ਤਾਲਾਬ ‘ਚ ਡੁੱਬਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ। ਅਨੁਮੰਡਲ ਅਧਿਕਾਰੀ ਮੁਹੰਮਦ ਸ਼ਫੀਕ ਨੇ ਦੱਸਿਆ ਕਿ ਮ੍ਰਿਤਕਾਂ ‘ਚ ਆਲਤਾ ਕਮਲਪੁਰ ਪੰਚਾਇਤ ਦੇ ਰਹਿਮਤਪਾੜਾ ਪਿੰਡ ਨਿਵਾਸੀ ਨੁਰੂਲ ਹੁਦਾ ਦੀ 7 ਸਾਲਾਂ ਬੇਟੀ ਸਾਦਿਆ ਨੂਰ, ਅਲੀਮੁਦੀਨ ਦੀ 8 ਸਾਲਾਂ ਬੇਟੀ ਰੌਸ਼ਨ ਨਾਜ਼, ਮੁਹੰਮਦ ਯਾਕੂਬ ਦੀ 9 ਸਾਲਾਂ ਬੇਟੀ ਸੁਮੈਆ ਅਤੇ ਮੁਹੰਮਦ ਤੌਕੀਰ ਦੀ 8 ਸਾਲਾਂ ਬੇਟੀ ਜੰਨਤੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਇਕ ਹੀ ਪਰਿਵਾਰ ਦੀਆਂ ਚਾਰੇ ਬੇਟੀਆਂ ਆਪਣੇ ਘਰ ਤੋਂ ਪੂਰਬੀ ਮਸਜ਼ਿਦਗੜ੍ਹ ਦੇ ਨੇੜੇ ਸਥਿਤ ਇਕ ਤਲਾਬ ‘ਚ ਹੇਲਾ ਫੁੱਲ ਤੋੜਨ ਗਈਆਂ ਸਨ। ਇਸੇ ਦੌਰਾਨ ਉਹ ਲੜਕੀਆਂ ਫੁੱਲ ਤੋੜਦੇ ਹੋਏ ਡੁੰਘੇ ਪਾਣੀ ‘ਚ ਚਲੀਆਂ ਗਈਆਂ ਜਿਸ ਨਾਲ ਉਨ੍ਹਾਂ ਨੇ ਆਪਣਾ ਸੰਤੂਲਨ ਖੋ ਦਿੱਤਾ ਅਤੇ ਡੁੱਬ ਗਈਆਂ। ਸ਼ਫੀਕ ਨੇ ਕਿਹਾ ਕਿ ਜਦੋਂ ਘਰ ਦੇ ਲੋਕਾਂ ਨੂੰ ਚਾਰੇ ਲੜਕੀਆਂ ਘਰ ‘ਚ ਨਜ਼ਰ ਨਹੀਂ ਆਈਆਂ ਤਾਂ ਘਰ ਵਾਲਿਆਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ। ਜਦੋਂ ਘਰ ਵਾਲੇ ਉਨ੍ਹਾਂ ਨੂੰ ਲੱਭਦੇ ਹੋਏ ਤਲਾਬ ਦੇ ਨੇੜੇ ਪਹੁੰਚੇ ਤਾਂ, ਉਨ੍ਹਾਂ ਲੜਕੀਆਂ ‘ਚੋਂ ਇਕ ਦੀ ਲਾਸ਼ ਤਾਲਾਬ ‘ਚ ਤੈਰਦੀ ਹੋਈ ਨਜ਼ਰ ਆਈ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਮੁਆਵਜ਼ੇ ਦੇ ਤੌਰ ‘ਤੇ ਦਿੱਤੇ ਜਾਣਗੇ।