World

“ਤੇਰੀ ਫੋਟੋ ਨੋਟਾਂ ਤੇ”

“ਤੇਰੀ ਫੋਟੋ ਨੋਟਾਂ ਤੇ”
ਵਿੱਚ ਚੜ੍ਹਦੀ ਉਮਰ ਜਵਾਨੀ,ਦੇ ਗਇਓਂ ਭਗਤ ਸਿਹਾਂ ਕੁਰਬਾਨੀ
ਤੂੰ ਡੰਕੇ ਦੀਆਂ ਚੋਟਾਂ ਤੇ,
ਕੁਰਸੀ ਹੱਥ ਆ ਗਈ ਜਦ ਸਾਡੇ ਦਿਸੂ ਤੇਰੀ ਫੋਟੋ ਨੋਟਾਂ ਤੇ-ਭਗਤ ਸਿਹਾਂ ਫੋਟੋ ਨੋਟਾਂ ਤੇ
ਤੇਰੀ ਫੋਟੋ ਨੋਟਾਂ ਤੇੇ-ਭਗਤ ਸਿਹਾਂ ਫੋਟੋ ਨੋਟਾਂ ਤੇ।
ਜੋ ਭਾਰਤ ਵਿੱਚ ਸਰਕਾਰਾਂ, ਭਰ੍ਹੀਆਂ ਪਈਆਂ ਨਾਲ ਗਦਾਰਾਂ
ਵਰਤਕੇ ਬੇ-ਢੰਘ੍ਹੇ ਹਥਿਆਰ ਜਮਾਉਂਦੀਆਂ ਹੱਕ ਇਹ ਵੋਟਾਂ ਤੇ
ਕੁਰਸੀ ਹੱਥ ਆ ਗਈ ਜਦ ਸਾਡੇ ਦਿਸੂ ਤੇਰੀ ਫੋਟੋ ਨੋਟਾਂ ਤੇ-ਭਗਤ ਸਿਹਾਂ ਫੋਟੋ ਨੋਟਾਂ ਤੇ
ਤੇਰੇ ਵਾਰਿਸ ਉੱਠ ਖਲੋਤੇ, ਨਹੀਂਓਂ ਰੁਕਣੇ ਇਹ ਹੁਣ ਰੋਕੇ
ਦੇਖੀਂ ਲਾਉਂਦੇ ਕਿਵੇਂ ਇਹ ਰੋਕਾਂ- ਗ਼ੈਰ ਕਨੂੰਨੀ ਛੋਟਾਂ ਤੇ
ਕੁਰਸੀ ਜਦ ਇਨ੍ਹਾਂ ਹੱਥ ਆ ਗਈ ਦਿਸੂ ਤੇਰੀ ਫੋਟੋ ਨੋਟਾਂ ਤੇ-ਭਗਤ ਸਿਹਾਂ ਫੋਟੋ ਨੋਟਾਂ ਤੇ
ਬਣਜੂ ਸੋਚ ਤੇਰੀ ਦਾ ਭਾਰਤ,ਨਾ ਕੋਈ ਜ਼ਾਲਮ ਕਰੂ ਸ਼ਰਾਰਤ
ਸਭ ਨੂੰ ਮਿਲੂਗਾ ਹੱਕ ਬਰਾਬਰ, ਲੱਗਜੂ ਅੰਕੁਸ਼ ਖੋਟਾਂ ਤੇ
ਕੁਰਸੀ ਹੱਥ ਆ ਗਈ ਜਦ ਸਾਡੇ ਦਿਸੂ ਤੇਰੀ ਫੋਟੋ ਨੋਟਾਂ ਤੇ-ਭਗਤ ਸਿਹਾਂ ਫੋਟੋ ਨੋਟਾਂ ਤੇ
ਸਾਨੂੰ‘ਗਿੱਲਾ’ਸਾਡੇ ਈ ਨੇਤੇ, ਰੱਖਦੇ ਕਿਵੇਂ ਨੇ ਵਿੱਚ ਭੁਲੇਖੇ
ਕਰਕੇ ਵਾਅਦੇ‘ਕਰਮ’ਇਹ ਝੂਠੇ ਫਿਰਨ ਫੁੱਲ ਟੰਗੀ ਕੋਟਾਂ ਤੇ
ਕੁਰਸੀ ਹੱਥ ਆ ਗਈ ਜਦ ਸਾਡੇ ਦਿਸੂ ਤੇਰੀ ਫੋਟੋ ਨੋਟਾਂ ਤੇ-ਭਗਤ ਸਿਹਾਂ ਫੋਟੋ ਨੋਟਾਂ ਤੇ
ਤੇਰੀ ਫੋਟੋ ਨੋਟਾਂ ਤੇ- ਭਗਤ ਸਿਹਾਂ ਫੋਟੋ ਨੋਟਾਂ ਤੇ।
ਕਰਮ ਸਿੰਘ ‘ਕਰਮ’15.3.21