India News

ਦਿੱਲੀ ‘ਚ ਅਕਾਲੀ ਦਲ ਨੂੰ ਝਟਕਾ, ਗੁਰਦੁਆਰਾ ਕਮੇਟੀ ਦੀਆਂ ਚੋਣਾਂ ‘ਤੇ ਰੋਕ

ਨਵੀਂ ਦਿੱਲੀ: ਕੋਰ ਕਮੇਟੀ ਭੰਗ ਕੀਤੇ ਜਾਣ ਮਗਰੋਂ ਮੁੜ ਕਾਇਮ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੁਣ ਹੋਰ ਸਮਾਂ ਲੱਗੇਗਾ। ਦਰਅਸਲ, ਇਨ੍ਹਾਂ ਚੋਣਾਂ ‘ਤੇ ਹੁਣ ਅਦਾਲਤ ਨੇ ਰੋਕ ਲਾ ਦਿੱਤੀ ਹੈ।
ਪਹਿਲਾਂ 19 ਜਨਵਰੀ ਨੂੰ ਡੀਐਸਜੀਐਮਸੀ ਦੀ ਕੋਰ ਕਮੇਟੀ ਚੁਣਨ ਲਈ ਜਨਰਲ ਇਜਲਾਸ ਸੱਦਿਆ ਗਿਆ ਸੀ ਤੇ ਚੋਣ ਵੀ ਹੋਣੀ ਸੀ। ਕਮੇਟੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਚੋਣਾਂ ‘ਤੇ ਰੋਕ ਲਾ ਦਿੱਤੀ ਹੈ।
ਸ਼ੰਟੀ ਨੇ ਆਪਣੀ ਪਟੀਸ਼ਨ ਵਿੱਚ ਇਲਜ਼ਾਮ ਲਾਇਆ ਸੀ ਕਿ ਇਹ ਚੋਣਾਂ ਗੁਰਦੁਆਰਾ ਐਕਟ ਦੇ ਉਲਟ ਜਾ ਕੇ ਕਰਵਾਈਆਂ ਜਾ ਰਹੀਆਂ ਹਨ। ਹੁਣ ਅਗਲੇ ਫੈਸਲੇ ਤਕ ਚੋਣਾਂ ‘ਤੇ ਰੋਕ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਸ਼ੰਟੀ ਦੀ ਹੀ ਸ਼ਿਕਾਇਤ ‘ਤੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਹੋਇਆ ਹੈ।