Menu

ਦਿੱਲੀ ਨੂੰ ਪਿੱਛੇ ਛੱਡ ਲਖਨਊ ਦੀ ਹਵਾ ਹੋਈ ਜ਼ਹਿਰੀਲੀ

ਲਖਨਊ— ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਜਦੋਂ ਤੱਕ ਸਭ ਤੋਂ ਵੱਡੇ ਪ੍ਰਦੂਸ਼ਣ ਸੰਕਟ ਨਾਲ ਜੂਝ ਰਹੇ ਸਨ, ਪਰ ਪ੍ਰਦੂਸ਼ਣ ਦੇ ਮਾਮਲੇ ‘ਚ ਲਖਨਊ ਨੇ ਦਿੱਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦਰਅਸਲ ਮੰਗਲਵਾਰ ਦਿਨ ਲਖਨਊ ਦੇਸ਼ ਦੇ ਸਭ ਤੋਂ ਪ੍ਰਦੂਸ਼ਣ ਸ਼ਹਿਰ ਰਿਹਾ। ਦੱਸਣਾ ਚਾਹੁੰਦੇ ਹਾਂ ਕਿ ਇੱਥੇ ਏਅਰ ਕਵਾਲਿਟੀ ਇੰਡੇਕਸ 486 ਮਾਈਕ੍ਰੋਗ੍ਰਾਮ ਤੱਕ ਪਹੁੰਚ ਗਿਆ, ਜਦੋਂਕਿ ਦਿੱਲੀ ‘ਚ ਏ. ਯੂ. ਆਈ. ਘੱਟ ਕੇ 308 ਮਾਈਕ੍ਰੋਗ੍ਰਾਮ ਹੋ ਗਿਆ।
ਇਸ ਮਾਮਲੇ ‘ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਜ਼ਰੂਰੀ ਉਪਾਅ ਦਾ ਪੇਸ਼ਕਸ਼ ਜ਼ਿਲਾਅਧਿਕਾਰੀ ਨੂੰ ਸੌਂਪ ਦਿੱਤਾ ਹੈ। ਐੈੱਨ. ਜੀ. ਟੀ. ਦੇ ਹੁਕਮ ‘ਚ ਕੂੜਾ ਸਾੜਨ ‘ਤੇ ਸਖ਼ਤ ਪਾਬੰਦੀ ਲਗਾਈ ਹੈ। ਇਸ ਦੇ ਬਾਵਜੂਦ ਸਫਾਈ ਕਰਮੀ ਕੂੜਾ ਸਾੜ ਰਹੇ ਹਨ। ਨਗਰ ਨਿਗਮ ਨੇ ਇਸ ਬਾਰੇ ‘ਚ ਗਾਈਡ ਲਾਈਨ ਜਾਰੀ ਕੀਤੀ ਹੈ ਪਰ ਇਸ ਦਾ ਅਸਰ ਨਹੀਂ ਦਿਖਾਈ ਦਿੱਤਾ।
ਇਹ ਹੈ ਸ਼ਹਿਰਾਂ ਪ੍ਰਦੂਸ਼ਨ ਪੱਧਰ…
ਲਖਨਊ 484
ਗਾਜੀਆਬਾਦ 467
ਕਾਨਪੁਰ 448
ਮੁਰਾਦਾਬਾਦ 420
ਨੋਇਡਾ 410
ਦਿੱਲੀ 308